ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੫)
ਦੇਤ ਮੁਕਤਾਹਲ ਅਵਗਿਆ ਨ ਬੀਚਾਰਹੈ।
ਜੈਸੇ ਖਨਵਾਰਾ ਖਾਨਿ ਖਨਤ ਹਨਤ ਘਨ
ਮਾਨਕ ਹੀਰਾ ਅਮੋਲ ਪ੍ਰਉਪਕਾਰ ਹੈ।
ਊਖ ਮੈ ਪਿਊਖ ਜਿਉਂ ਤਰਗਾਸ ਹੋਤ ਕੋਲੂ ਪਚੈ
ਅਵਗੁਨ ਕੀਏ ਗੁਨ ਸਾਧਨ ਦੁਆਰ ਹੈ।
(ਕਬਿਤ ਸਵਯੇ ਭਾ: ਗੁਰਦਾਸ ਜੀ)
੨੦.ਤੀਰਥ ਨ੍ਹਾਤੈ ਪਾਪ ਜਾਨ ਪਤਿਤ ਉਧਾਰਣ ਨਾਉਂ ਧਰਾਯਾ
ਤੀਰਥ ਹੋਣ ਸਕਾਰਥੇ ਸਾਧ ਜਨਾਂ ਦਾ ਦਰਸ਼ਨ ਪਾਯਾ।
ਸਾਧ ਹੋਇ ਮਨ ਸਾਧਕੈ ਚਰਨਕਵਲ ਗੁਰਚਿਤਵਸਾਯਾ
ਉਪਮਾਂ ਸਾਧ ਅਗਾਧ ਬੋਧ ਕੋਟ ਮਧੇ ਕੋ ਸਾਧ ਸੁਣਾਯਾ
(ਵਾਰਾਂ ਭਾਈ ਗੁਰਦਾਸ ਜੀ)
ਕੇਸਾ ਕਾ ਕਰਿ ਚਵਰੁ ਢੁਲਾਵਾ
ਚਰਣ ਧੂੜਿ ਮੁਖਿ ਲਾਈ॥
੧.ਕੇਸਾ ਕਾ ਕਰਿ ਬੀਜਨਾ ਸੰਤ ਚੰਉਰੁ ਢੂਲਾਵਉ।
ਸੀਸੁ ਨਿਹਾਰਉ ਚਰਣਿ ਤਲਿ ਧੂਰਿ ਮੁਖ ਲਾਵਉ।
(ਸੂਹੀ ਮ: ੫)
੨.ਸੰਤਾਂ ਕੀ ਹੋਇ ਦਾਸਰੀ ਏਹੁ ਆਚਾਰਾ ਸਿਖੁਰੀ।
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁਰੀ।
(ਆਸਾ ਮ: ੫)
੩.ਮੇਰੇ ਰਾਮ ਹਰਿ ਜਨਕੈ ਹਉ ਬਲਿਜਾਈ।
ਕੇਸਾ ਕਾ ਕਰਿ ਚਵਰੁ ਢੁਲਾਵਾ