ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੭)
੯.ਚਰਨ ਸਾਧ ਕੇ ਧੋਇ ਧੋਇ ਪੀਉ।
ਅਰਪਿ ਸਾਧ ਕਉ ਅਪਨਾ ਜੀਉ
ਸਾਧ ਕੀ ਧੂਰਿ ਕਰਉ ਇਸਨਾਨੁ।
ਸਾਧ ਊਪਰਿ ਜਾਈਐ ਕੁਰਬਾਨ।
ਸਾਧ ਸੇਵਾ ਵਡਭਾਗੀ ਪਾਈਐ।
ਸਾਧ ਸੰਗਿ ਹਰਿ ਕੀਰਤਨੁ ਗਾਈਐ॥
ਅਨਿਕ ਬਿਘਨ ਤੇ ਸਾਧੂ ਰਾਖੈ।
ਹਰਿ ਗੁਨ ਗਾਏ ਅੰਮ੍ਰਿਤ ਰਸੁ ਚਾਖੈ॥
ਓਟ ਗਹੀ ਸੰਤਹੁ ਦਰਿ ਆਇਆ।
ਸਰਬ ਸੂਖ ਨਾਨਕ ਤਿਹ ਪਾਇਆ।
(ਗਉੜੀ ਸੁਖਮਨੀ ਮ: ੫)
੧੦. ਗੰਗਾ ਜਮਨਾ ਗੁਦਾਵਰੀ ਸਰਸੁਤੀ
ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ।
ਕਿਲ ਵਿਖ ਮੈਲੁ ਭਰੇ ਪਰੇ ਹਮਰੇ ਵਿਚ
ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ।
ਤੀਰਥ ਅਠਸਠ ਮਜਨ ਨਾਈ।
ਸਤ ਸੰਗਤ ਕੀ ਧੂਰਿ ਪਰੀ ਉਡਿ ਨੇਤ੍ਰੀ
ਸਭ ਦੁਰਮਤਿ ਮੈਲੁ ਗਵਾਈ॥੧॥ਰਹਾਉ॥
(ਮਲਾਰ ਮ: ੪)