ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

੩.ਚਿਟੇ ਜਿਨਕੇ ਕਪੜੇ ਮੈਲੇ ਚਿਤ ਕਠੋਰ ਜੀਉ।
ਤਿਨ ਮੁਖਿ ਨਾਮੁ ਨ ਉਪਜੈ ਦੂਜੈ ਵਿਆਪੇ ਚੋਰ ਜੀਉ।

(ਆਸਾ ਮ: ੩)


੪.ਨਗਨ ਫਿਰਤ ਜੌ ਪਾਈਐ ਜੋਗੁ।
ਬਨਕਾ ਮਿਰਗੁ ਮੁਕਤਿ ਸਭ ਹੋਗੁ।
ਕਿਆ ਨਾਗੇ ਕਿਆ ਬਾਧੇ ਚਾਮ।
ਜਬ ਨਹੀ ਚੀਨਸਿ ਆਤਮ ਰਾਮ।

(ਗਉੜੀ ਕਬੀਰ ਜੀ)


੫.ਅੰਤਰੁ ਮਲਿ ਨਿਰਮਲੁ ਨਹੀ ਕੀਨਾ
ਬਾਹਰਿ ਭੇਖ ਉਦਾਸੀ।
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਿਆ
ਕਾਹੇ ਭਇਆ ਸੰਨਿਆਸੀ।
ਭਰਮੇ ਭੂਲੀ ਰੇ ਜੈ ਚੰਦਾ। ਨਹੀ ਨਹੀ ਚੀਨਿਆ
ਪਰਮਾਨੰਦਾ॥ ੧॥ ਰਹਾਉ॥
ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ।
ਭੂਮਿ ਮਸਾਣ ਕੀ ਭਸਮ ਲਗਾਈ।
ਗੁਰ ਬਿਨੁ ਤਤੁ ਨ ਪਾਇਆ।

(ਗੂਜਰੀ ਸ੍ਰੀ ਤ੍ਰਿਲੋਚਨਜੀ)


੬.ਕਲਮਹਿ ਰਾਮ ਨਾਮੁ ਸਾਰੁ।
ਅਖੀ ਤਾ ਮੀਟਹਿ ਨਾਕ ਪਕੜਹਿ
ਠਗਣ ਕਉ ਸੰਸਾਰੁ॥੧॥ ਰਹਾਉ॥
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ।