ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨)
ਨਿੰਦਕ ਦੁਸ਼ਟ ਹਰਾਮ ਖੋਰ ਠਰੀ ਦੇਸ ਠਗੰਦਾ।
ਕਾਮ ਕਰੋਧ ਮਧ ਲੋਭ ਮੋਹ ਹੰਕਾਰ ਕਰੰਦਾ |
ਵਿਸਾਸ ਘਾਤੀ ਅਕ੍ਰਿਤਘਣ ਮੈ ਕੋ ਨ ਰਖੰਦਾ।
ਸਿਮਰ ਮੁਰੀਦਾ ਢਾਢੀਆਂ ਸਤਿਗੁਰ ਬਖਸੰਦਾ॥
(ਵਾਰਾਂ ਭਾਈ ਗੁਰਦਾਸ ਜੀ)
੨.ਮੇਰ ਕਰੋ ਤਿਣ ਤੇ ਮੁਹਿ ਜਾਹ
ਗਰੀਬ ਨਿਵਾਜ ਨਦੁਸਰ ਤੋਸੋ।
ਭੂਲ ਛਿਮੋ ਹਮਰੀ ਪੁਭ ਆਪਨ
ਭੂਲਨਹਾਰ ਕੋਹਾ ਕੋਊ ਮੋਸੋ।
ਸੇਵ ਕਰੀ ਤੁਮਰੀ ਤਿਨਕੇ ਗ੍ਰਿਹ
ਦੇਖੀਅਤ ਦਰਬ ਭਰੋਸੋ।
ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ
ਭਾਰੀ ਭੁਜਾਨ ਕੋ ਭਾਰੀ ਭਰੋਸੋ।
(ਅਕਾਲ ਉਸਤਤ ਪਾ: ੧੦)
ਹਾਹਾ ਪ੍ਰਭ ਰਾਖਿ ਲੇਹੁ
੧. ਤੁਮਰੀ ਟੇਕ ਪੂਰੇ ਮੇਰੇ ਸਤਿਗੁਰ
ਮਨ ਸਰਨਿ ਤੁਮਾਰੈ ਪਰੀ।
ਅਚੇਤ ਇਆਨੇ ਬਾਰਕਿ ਨਾਨਕ ਹਮ
ਤੁਮ ਰਾਖਹੁ ਧਾਰਿ ਕਰੀ।
(ਗੁਜਰੀ ਮਃ ੫)