ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੧)
(ਅ)
੧੧.ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ।
ਅੰਤ ਕਾਲ ਕਾਤੀ ਕਟਿਯੋ ਬਾਸ ਨਰਕ ਮੋ ਲੀਨ।
ਜੇ ਜੇ ਜਗ ਕੋ ਡਿੰਭ ਦਿਖਾਵੈ।
ਲੋਗਨ ਮੂੰਡ ਅਧਿਕ ਸੁਖ ਪਾਵੈ।
ਨਾਸਾ ਮੂੰਦ ਕਰੇ ਪਰਣਾਮੰ।
ਫੋਕਟ ਧਰਮ ਨ ਕਉਡੀ ਕਾਮੰ।
ਫੋਕਟ ਧਰਮ ਜਿਤੇ ਜਗ ਕਰਹੀ।
ਨਰਕ ਕੁੰਡ ਭੀਤਰ ਤੋ ਪਰਹੀ
ਹਾਥ ਹਿਲਾਏ ਸੁਰਗ ਨਜਾਹੂ।
ਜੋ ਮਨ ਜੀਤ ਸਕਾ ਨਹੀ ਕਾਹੂ
(ਬਚਿਤ੍ਰ ਨਾਟਕ ਪਾ: ੧੦)
੧੨.ਕਾਹੇ ਕੋ ਡਿੰਭ ਕਰੈ ਮਨ ਮੂਰਖ
ਡਿੰਭ ਕਰੇ ਅਪਣੀ ਪਤ ਖ੍ਵੈ ਹੈਂ।
ਕਾਹੇ ਕੋ ਲੋਗ ਠਗੈਂ ਠਗ ਲੋਗਨ
ਲੋਕ ਗਯੋ ਪਰਲੋਕ ਗਵੈ ਹੈਂ।
ਦੀਨ ਦਯਾਲ ਕੀ ਠੌਰ ਜਹਾਂ
ਤਿਹ ਠੌਰ ਬਿਖੈ ਤੋਹਿ ਠੌਰ ਨ ਐ ਹੈਂ।
ਚੇਤ ਰੇ ਚੇਤ ਅਚੇਤ ਮਹਾਂ ਜੜ੍ਹ
ਭੇਖ ਕੇ ਕੀਨੇ ਅਲੇਖ ਨ ਪੈ ਹੈਂ।
(੩੩ ਸਵਯੇ ਪਾ: ੧੦)