ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੨)
੧੩.ਆਂਖਨ ਭੀਤਰ ਤੇਲ ਕੋ ਡਾਰ
ਸੁ ਲੋਗਨ ਨੀਰ ਬਹਾਯ ਦਿਖਾਵੈ।
ਜੋ ਧਨਵਾਨ ਲਖੈਂ ਨਿਜ ਸੇਵਕ
ਤਾਹਿ ਪਰੋਸ ਪ੍ਰਸਾਦਿ ਜਮਾਵੈ।
ਜੋ ਧਨ ਹੀਨ ਲਥੋਂ ਤਿਹ ਦੇਤ ਨਾ
ਮਾਗਨ ਜਾਤ ਮੁਖੋਂ ਨ ਦਿਖਾਵੈ।
ਲੂਟਤ ਹੈ ਪਸ਼ੂ ਲੋਗਨ ਕੋ
ਕਬਹੂ ਨ ਪਰਮੇਸਰ ਕੇ ਗੁਨ ਗਾਵੈ।
(੩੩ ਸਵਯੇ ਪਾ: ੧੦)
੧੪.ਜੇ ਜੇ ਭੇਖ ਸੁ ਤਨ ਮੈ ਧਾਰੇ।
ਤੇ ਪ੍ਰਭੁ ਜਨ ਕਛੂ ਕੈ ਨ ਬਿਚਾਰੈ।
ਸਮਝ ਲੇਹੁ ਸਭ ਜਨ ਮਨ ਮਾਹੀ।
ਡਿੰਭਨ ਮੈ ਪਰਮੇਸਰ ਨਾਹੀ।
ਜੇ ਜੇ ਕਰਮ ਕਰ ਡਿੰਭ ਦਿਖਾਹੀ।
ਤਿਨ ਪ੍ਰਭ ਲੋਗਨ ਮੋ ਗਤਿ ਨਾਹੀ।
ਜੀਵਤ ਚਲਤ ਜਗਤ ਕੇ ਕਾਜਾ
ਸੁਆਂਗ ਦੇਖ ਕਰ ਪੂਜਤ ਰਾਜਾ।
ਸੁਆਂਗਨ ਮੈਂ ਪ੍ਰਮੇਸ਼ਰ ਨਾਹੀਂ।
ਖੋਜ ਫਿਰੇ ਸਭ ਹੀ ਕੋ ਕਾਹੀ।
ਅਪਨੋ ਮਨੁ ਕਰਿ ਮੋ ਜਿਹਾ ਆਨਾ।
ਪਾਰਬ੍ਰਹਮ ਕੋ ਤਿਨੀ ਪਛਾਨਾ
(ਬਚਿਤ੍ਰ ਨਾਟਕ ਪਾ: ੧੦)
੧੫.ਆਂਖ ਮੂੰਦ ਕੌਊ ਡਿੰਭ ਦਿਖਾਵੈ।