ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੪)
ਮਾਨਸ ਜਨਮ
ਕਹੁ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇਹ॥
੧.ਫਿਰਤ ਫਿਰਤ ਬਹੁਤੇ ਜੁਗ ਹਾਰਿਓ
ਮਾਨਸ ਦੇਹ ਲਈ।
ਨਾਨਕ ਕਹਤ ਮਿਲਨ ਕੀ ਬਰੀਆ
ਸਿਮਰਤ ਕਹਾ ਨਹੀਂ।
(ਸੋਰਠ ਮ: ੯)
੨.ਬਹੁਤੁ ਜਨਮ ਭਰਮਤ ਹੈ ਹਾਰਿਓ
ਅਸਥਿਰ ਮਤਿ ਨਹੀ ਪਾਈ।
ਮਾਨਸ ਦੇਹ ਪਾਇ ਪਦ ਹਰਿ ਭਜੁ
ਨਾਨਕ ਬਾਤ ਬਤਾਈ।
(ਸੋਰਠ ਮ:੯)
੩.ਲਖ ਚਉਰਾਸੀਹ ਜੋਨਿ ਸਬਾਈ
ਮਾਣਸ ਕਉ ਪ੍ਰਭੁ ਦੀਈ ਵਡਿਆਈ।
ਇਸੁ ਪਉੜੀ ਤੇ ਜੋ ਨਰ ਚੂਕੇ
ਸੋ ਆਇ ਜਾਇ ਦੁਖੁ ਪਾਇਦਾ।
(ਮਾਰੂ ਸੋਲਹੇ ਮ: ੫)
੪.ਸਭ ਮੋਹ ਮਾਇਆ ਰੁ ਹਰਿ ਕੀਆ
ਵਿਚ ਦੇਹੀ ਮਾਨੁਖ ਭਗਤਿ ਕਰਾਈ॥
(ਸੂਹੀ ਮ: ੪)