ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੮)
ਲਹੈ ਕਮਾਣਾ ਏਤ ਜੁਗ
ਪਿਛਲੀ ਜੁਗੀ ਕਰੀ ਕਮਾਈ।
ਪਾਇਆ ਮਾਨਸ ਦੇਹ ਕੌ
ਐਥੋਂ ਚੁਕਿਆ ਠੌਰ ਨ ਠਾਈ।
(ਵਾਰਾਂ ਭਾਈ ਗੁਰਦਾਸ ਜੀ)
੧੪.ਖੁਲੇ ਸੈ ਬੰਧਨ ਬਿਖੈ ਭਲੋ ਹੈ ਸੀਚਾਨੇ ਜਾਤੇ
ਜੀਵ ਘਾਤ ਕਰੇ ਨ ਬਿਕਾਰ ਹੋਇ ਆਵਈ।
ਖੁਲੇ ਸੇ ਬੰਧਨ ਵਿਖੈ ਚੁਕਈ ਭਲੀ ਜਾਤੇ
ਰਾਮ ਰੇਖ ਮੇਟਿ ਨਿਸਿ ਪ੍ਰਿਯ ਸੰਗ ਪਾਵਈ।
ਖੁਲੇ ਸੇ ਬੰਧਨ ਵਿਖੈ ਭਲੋ ਹੈ ਸੂਆ ਪਰਸਿਧ
ਸੁਨਿ ਉਪਦੇਸ ਰਾਮ ਨਾਮ ਲਿਵ ਲਾਵਈ।
ਮੋਖ ਪਦਵੀ ਮੈ ਤੈਸੇ ਮਾਨਸ ਜਨਮ ਭਲੋ
ਗੁਰਮੁਖਿ ਹੋਇ ਸਾਧ ਸੰਗਿ ਪ੍ਰਭ ਧਿਆਵਈ।
(ਕਬਿਤ ਸਵਯੇ ਭ: ਗੁਰਦਾਸ ਜੀ)
੧੪.ਅਸਨ ਬਸਨ ਸੰਗਿ ਲੀਨੇ ਅਉ ਬਚਨ ਕੀਨੇ
ਜਨਮਿ ਲੈ ਸਾਧ ਸੰਗਿ ਸ੍ਰੀ ਗੁਰ ਅਰਾਧਿ ਹੈ।
ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ
ਪੰਚ ਦੂਤ ਭੂਤ ਭ੍ਰਮਤ ਅਸਾਧ ਹੈ।
ਸਾਚ ਮਰਨੋ ਬਿਸਾਰ ਜੀਵਨ ਮਿਥਿਆ ਸੰਸਾਰ
ਸਮਝੈ ਨ ਜੀਤ ਹਾਰ ਸੁਪਰ ਸਮਾਧਿ ਹੈ।
ਅਉਸਰ ਹੋਇ ਹੈ ਬਤੀਤ ਲੀਜੀਏ ਜਨਮ ਜੀਤੇ
ਕੀਜੀਐ ਸਾਧ ਸੰਗਿ ਪ੍ਰੀਤਿ ਅਗਮ ਅਗਾਧ ਹੈ।
(ਕਥਿਤ ਸਵਯੇ ਭਾਈ ਗੁਰਦਾਸ ਜੀ)