ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੯)
੯.ਸਭ ਸਰੀਰ ਅਕਾਰਥੇ ਅਤਿ ਪਵਿਤ੍ਰ ਸੁ ਮਾਣਸ ਦੇਹੀ।
ਬਹੁ ਬਿੰਜਨ ਮਿਸ਼ਟਾਨ ਪਾਨ ਹੁਇ
ਮਲ ਮੂਤ੍ਰ ਕਸੂਤ੍ਰ ਇਵੇਹੀ।
ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ।
ਚੋਆ ਚੰਦਨ ਅਰਗਜਾ ਹੋਇ ਦੁਰਗੰਧ ਸੁਗੰਧ ਹੁਰੇਹੀ।
ਰਾਜੇ ਰਾਜ ਕਮਾਵੰਦੇ ਪਾਤਸ਼ਾਹ ਖਹਿ ਮੂਏ ਸਭੇਹੀ।
ਸਾਧ ਸੰਗਤਿ ਗੁਰ ਸ਼ਬਦ ਵਿਣੁ
ਨਿਹਫਲ ਮਾਨਸ ਦੇਹ ਅਵੇਹੀ।
ਚਰਨ ਸਰਨ ਮਸਕੀਨੀ ਜੇਹੀ।
(ਵਾਰਾਂ ਭਾਈ ਗੁਰਦਾਸ ਜੀ)
੧੦.ਲਖ ਚਉਰਾਸੀਹ ਜੂਨਿ ਵਿਚ
ਉਤਮ ਜੂਨਿ ਸੁ ਮਾਣਸ ਦੇਹੀ।
ਅਖੀਂ ਦੇਖੈ ਨਦਰ ਕਰ ਜਿਹਬਾ ਬੋਲੈ ਬਚਨ ਬਿਦੇਹੀ।
ਕੰਨੀ ਸੁਣਦਾ ਸੁਰਤਿ ਕਰ ਵਾਤ ਲੈ ਨੱਕ ਸਾਸ ਸਨੇਹੀ।
ਹਥੀਂ ਕਿਰਤ ਕਮਾਵਣੀ ਪੈਰੀ ਚਲਣ ਜੋਤ ਇਵੇਹੀ।
ਗੁਰਮੁਖ ਜਨਮ ਸਕਾਰਥਾ
ਮਨਮੁਖ ਮੂਰਤ ਮਤਿ ਕਿਨੇਹੀ।
ਕਰਤਾ ਪੁਰਖ ਵਿਸਾਰਕੈ
ਮਾਣਸ ਦੀ ਮਨ ਆਸ ਧਰੇਹੀ।
ਪਸੂ ਪਰੇਤਹੁੰ ਬੁਰੀ ਬੁਰੇਹੀ।
(ਵਾਰਾਂ ਭਾਈ ਗੁਰਦਾਸ ਜੀ)