ਪੰਨਾ:ਗੁਰਮਤ ਪਰਮਾਣ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੋ ਹੋਇ ਕ੍ਰਿਪਾਲੁ ਆਪਿ ਲਿਵਲਾਵਹਿਗੇ ॥ ਜਨੁ ਨਾਨਕੁ ਸਰਨਿਦੁਆਰਿ ਹਰਿਲਾਜ ਰਖਾਵਹਿਗੇ । (ਛਕਾ ੧ ਕਲਿਆਨ ਮਃ ੪) ਸਭਨਾ ਕੀ ਤੂੰ ਆਸ ਮੇਰੇ ਪਿਆਰੇ

ਸਭ ਤੁਧਹਿ ਧਿਆਵਹਿ ਮੇਰੇ ਸਾਹ ॥ 

ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ॥ (ਧਨਾਸਰੀ ਮਃ ੫) ੪. . ਗਿਹੁ ਤਜਿ ਬਨਖੰਡ ਜਾਈਐ ਚੁਨਿ ਖਾਈਐ ਕੁੰਦਾ । ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ । ਕਿਉ ਛੂਟਉ ਕੈਸੇ ਤਉ ਭਵਜਲ ਨਿਧ ਭਾਰੀ । ਰਾਖੁ ਰਾਖੁ ਮੇਰੇ ਬੀਠੁਲਾ ਜਨ ਸਰਨਿ ਤੁਮਾਰੀ ! (ਬਿਲਾਵਲੁ ਕਬੀਰ ਜੀ) ੫, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੈ । (ਗਉੜੀ ਮਃ ੪) ੬. ਨਾਨਕੁ ਗਰੀਬੁ ਬੰਦਾ ਜਨੁ ਤੇਰਾ ਰਾਖਿ ਲੇਹਿ ਸਾਹਿਬ ਪ੍ਰਭੁ ਮੇਰਾਂ | (ਧਨਾਸਰੀ ਮਃ ੫) ੭, ਰਾਖਹੁ ਆਪਨੀ ਸਰਣਿ ਪ੍ਰਭੁ ਮੋਹਿ ਕਿਰਪਾ ਧਾਰੇ । ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ।