ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੦)
੨੧.ਮਾਨਸ ਜਨਮ ਦੁਲੰਭ ਹੈ
ਜੁਗਹ ਜੁਗੰਤਰ ਆਵੈ ਵਾਰੀ।
ਉਤਮ ਜਨਮ ਦੁਲੰਭ ਹੈ
ਇਕ ਵਾਕੀ ਕੋੜਮਾ ਵਿਚਾਰੀ।
ਦੇਹ ਅਰੋਗ ਦੁਲੰਭ ਹੈ
ਭਾਗਠ ਮਾਤ ਪਿਤਾ ਹਿਤਕਾਰੀ
ਸਾਧੂ ਸੰਗ ਦੁਲੰਭ ਹੈ
ਗੁਰਮੁਖਿ ਸੁਖ ਫਲ ਭਗਤਿ ਪਿਆਰੀ।
ਫਾਥਾ ਮਾਇਆ ਮਹਾ ਜਾਲ
ਪੰਚ ਦੂਤ ਜਮਕਾਲ ਸੁਭਾਰੀ।
ਜਿਉਂ ਕਰ ਸਹਾ ਵਹੀਰ ਵਿਚ
ਪਰ ਹੱਥ ਪਾਸਾ ਪਉਛਕਿ ਸਾਰੀ।
ਦੂਜੇ ਭਾਇ ਕੁਦਾਇ ਅੜ
ਜਮ ਜੰਦਾਰ ਸਾਰ ਸਿਰ ਮਾਰੀ।
ਆਵੈ ਜਾਇ ਭਵਾਈਐ
ਭਵਜਲ ਅੰਦਰ ਹੋਇ ਖੁਆਰੀ।
ਹਾਰੈ ਜਨਮ ਅਮੋਲ ਜੁਆਰੀ।
(ਵਾਰਾਂ ਭਾਈ ਗੁਰਦਾਸ ਜੀ)