ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਜਬ ਤੋਂ ਹੋਈ ਲਾਮੀ ਧਾਈ ਚਲਹਿ ਨਾਹੀ ਇਕ ਪੈਰੈ।

(ਗੂਜਰੀ ਮ: ੫)


੧੫.ਸੋਭਾ ਰਾਜ ਬਿਭੈ ਵਡਿਆਈ।
ਅੰਤਿ ਨ ਕਾਹੂ ਸੰਗਿ ਸਹਾਈ।
ਪੁਤ੍ਰ ਕਲਤ੍ਰ ਲਛਮੀ ਮਾਇਆ।
ਇਨ ਤੇ ਕਹਹੁ ਕਵਨੈ ਸੁਖੁ ਪਾਇਆ

(ਧਨਾਸਰੀ ਕਬੀਰ ਜੀ)


੧੬.ਮੁਕਤਿ ਮਾਲ ਕਨਕ ਲਾਲ ਹੀਰਾ
ਮਨ ਰੰਜਨ ਕੀ ਮਾਇਆ।
ਹਾਹਾ ਕਰਤ ਬਿਹਾਨੀ ਅਵਧਹਿ
ਤਾਮਹਿ ਸੰਤੋਖੁ ਨ ਪਾਇਆ।
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ।
ਸੰਗਿ ਨ ਚਾਲਿਓ ਇਨ ਮਹਿ ਕਛੂਐ
ਊਠਿ ਸਿਧਾਇਓ ਨਾਂਗਾ।

(ਜੈਤਸਰੀ ਮ: ੫)


੧੭.ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ।
ਅਢੁ ਨ ਲਹਦੜੋ ਮੂਲੁ
ਨਾਨਕ ਸਾਥਿ ਨ ਜੁਲਈ ਮਾਇਆ।

(ਜੈਤਸਰੀ ਕੀ ਵਾਰ ਮ: ੫)


੧੮.ਚਲਦਿਆਂ ਨਾਲਿ ਨ ਚਲੈ ਸੋ ਕਿਉ ਸੰਜੀਐ।
ਤਿਸਕਾ ਕਹੁ ਕਿਆ ਜਤਨ ਜਿਸਤੇ ਵੰਜੀਐ।

(ਜੈਤਸਰੀ ਕੀ ਵਾਰ ਮ: ੫)