ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੫)
੧੯.ਕਾਹੇ ਪੂਤ ਝਗਰਤ ਹਉ ਸੰਗਿ ਬਾਪ।
ਜਿਨ ਕੇ ਜਣੇ ਬਡੀਰੇ ਤੁਮ ਹਉ
ਤਿਨ ਸਿਉ ਝਗਰਤ ਪਾਪ॥੧॥ ਰਹਾਉ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ
ਸੋ ਧਨੁ ਕਿਸਹਿ ਨ ਆਪ।
ਖਿਨ ਮਹਿ ਛੋਡਿ ਜਾਹਿ ਬਿਖਿਆ ਰਸੁ
ਤਉ ਲਾਗੈ ਪਛਤਾਪੁ।
(ਸਾਰੰਗ ਮ: ੪)
੨੦.ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤ।
ਰਾਵਨ ਹੂੰ ਤੇ ਅਧਿਕ ਛਤ੍ਰਪਤਿ
ਖਿਨ ਮਹਿ ਗਏ ਬਿਲਾਤ
(ਸਾਰੰਗ ਕਬੀਰ ਜੀ)
੨੧.ਏਕੈ ਸ੍ਰਮੁ ਕਰਿ ਗਾਡੀ ਗਡ ਹੈ।
ਏਕਹਿ ਸੁਪਨੈ ਦਾਮੁ ਨ ਛਡ ਹੈ।
ਰਾਜ ਕਮਾਇ ਕਰੀ ਜਿਨਿ ਥੈਲੀ
ਤਾਕੈ ਸੰਗਿ ਨ ਚੰਚਲਿ ਚਲੀਆ।
ਏਕਹਿ ਪ੍ਰਾਣ ਪਿੰਡ ਤੇ ਪਿਆਰੀ।
ਏਕ ਸੰਚੀ ਤਜ ਬਾਪ ਮਹਤਾਰੀ।
ਸੁਤ ਮੀਤ ਭ੍ਰਾਤ ਤੇ ਗੁਹਜੀ
ਤਾਕੈ ਨਿਕਟਿ ਨ ਹੋਈ ਖਲੀਆ।
(ਸਾਰੰਗ ਮ: ੪)