ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)

ਇਨਿ ਮਾਇਆ ਜਗੁ ਮੋਹਿਆ
ਵਿਰਲਾ ਬੂਝੈ ਕੋਇ॥

੧.ਮੋਹਨੀ ਮੋਹਿ ਲੀਏ ਤ੍ਰੈ ਗੁਨੀਆ।
ਲੋਭਿ ਵਿਆਪੀ ਝੂਠੀ ਦੁਨੀਆ।
ਮੇਰੀ ਮੇਰੀ ਕਰਕੈ ਸੰਚੀ
ਅੰਤ ਕੀ ਬਾਰ ਸਗਲ ਲੇ ਛਲੀਆ।

(ਮਾਰੂ ਮ: ਪ)


੨.ਜਲ ਮਹਿ ਮਨ ਮਾਇਆ ਕੇ ਬੇਧੇ।
ਦੀਪਕ ਪਤੰਗ ਮਾਇਆ ਕੇ ਛੇਦੇ।
ਕਾਮ ਮਾਇਆ ਕੁੰਚਰ ਕਉ ਬਿਆਪੈ।
ਭੁਇੰਗਮ ਭ੍ਰਿਗ ਮਾਇਆ ਮਹਿ ਖਾਪੈ।
ਮਾਇਆ ਐਸੀ ਮੋਹਨੀ ਭਾਈ।
ਜੇਤੇ ਜੀਅ ਤੇਤੇ ਡਹਕਾਈ।

(ਭੈਰਉ ਕਬੀਰ ਜੀ)


3.ਮਾਇਆ ਮਨਹੁ ਨ ਵੀਸਰੈ ਮਾਗੈ ਦੰਮਾ ਦੰਮ।
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ॥

(ਮਾਰੂ ਵਾਰ ਮ: ੫)


੪.ਮਾਇਆ ਮੋਹਿ ਸਗਲ ਜਗੁ ਛਾਇਆ।
ਕਾਮਣਿ ਦੇਖਿ ਕਾਮਿ ਲੋਭਾਇਆ।
ਸੁਤ ਕੰਚਨ ਸਿਉ ਹੇਤੁ ਵਧਾਇਆ।