ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਸਭ ਕਿਛੁ ਅਪਨਾ ਇਕੁ ਰਾਮੁ ਪਰਾਇਆ।

(ਪ੍ਰਭਾਤੀ ਮ: ੧)


੫.ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ।
ਇਸਕੀ ਸੇਵਾ ਜੋ ਕਰੇ ਤਿਸਹੀ ਕਉ ਫਿਰਿ ਖਾਇ।

(ਗੂਜਰੀ ਕੀ ਵਾਰ ਮ: ੩)


੬.ਮਾਇਆ ਧਾਰੀ ਅਤਿ ਅੰਨਾ ਬੋਲਾ।
ਸਬਦੁ ਨ ਸੁਣਈ ਬਹੁ ਰੋਲ ਘਚੋਲਾ।

(ਗਉੜੀ ਕੀ ਵਾਰ ਮ: ੩)


੭.ਮਨਿ ਮਾਇਆ ਮੈ ਰਮਿ ਰਹਿਓ
ਨਿਕਸਤ ਨਾਹਿਨਿ ਮੀਤ।
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨਿ ਭੀਤ।

(ਸਲੋਕ ਮਃ ੯)


੮.ਮਾਈ ਮਾਇਆ ਛਲੂ।
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ
ਗੋਬਿੰਦ ਭਜਨ ਬਿਨੁ ਹੜਕਾ ਜਲੁ।

(ਟੋਡੀ ਮ:੯)


੯.ਮਾਇਆ ਮਮਤਾ ਮੋਹਣੀ
ਜਿਨਿ ਵਿਣੁ ਦੰਤਾ ਜਗੁ ਖਾਇਆ।
ਮਨਮੁਖ ਖਾਧੇ ਗੁਰਮੁਖਿ ਉਬਰੇ
ਜਿਨੀ ਸਚਿ ਨਾਮਿ ਚਿਤੁ ਲਾਇਆ।

(ਸੋਰਠ ਕੀ ਵਾਰ ਮ: ੪)