ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

੧੦.ਇਨਿ ਮਾਇਆ ਜਗਦੀਸ ਗੁਸਾਈ
ਤੁਮਰੇ ਚਰਨ ਬਿਸਾਰੋ।
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ
ਜਨ ਕਹਾ ਕਰਹਿ ਬਿਚਾਰੇ॥ਰਹਾਉ॥

(ਬਿਲਾਵਲ ਕਬੀਰ ਜੀ)


੧੧.ਜਿਨਿ ਕੀਨੇ ਵਸਿ ਅਪੁਨੇ ਤ੍ਰੈਗੁਣ
ਭਵਣ ਚਤੁਰ ਸੰਸਾਰਾ।
ਜਗ ਇਸਨਾਨ ਤਾਪ ਥਾਨ ਖੰਡੇ
ਕਿਆ ਇਹ ਜੰਤੁ ਵਿਚਾਰਾ।
ਪ੍ਰਭ ਕੀ ਓਟ ਗਹੀ ਤਉ ਛੂਟੋ।
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ
ਬਿਖੈ ਬਿਆਧਿ ਤਬ ਹੂਟੋ॥੧॥ਰਹਾਉ॥
ਨਹ ਸੁਣੀਐ ਨਹ ਮੁਖ ਤੇ ਬਕੀਐ
ਨਹ ਮੋਹੈ ਉਹ ਡੀਠੀ।
ਐਸੀ ਠਗਉਰੀ ਪਾਇ ਭੁਲਾਵੈ
ਮਨ ਸਭ ਕੈ ਲਾਗੈ ਮੀਠੀ।
ਮਾਇ ਬਾਪ ਪੂਤ ਹਿਤ ਭ੍ਰਾਤਾ
ਉਨਿ ਘਰਿ ਘਰਿ ਮੇਲਿਓ ਦੂਆ।
ਕਿਸਹੀ ਵਾਧਿ ਘਾਟਿ ਕਿਸਹੀ ਪਹਿ
ਸਗਲੇ ਲਰਿ ਲਰਿ ਮੂਆ।
ਹਉ ਬਲਿਹਾਰੀ ਸਤਿਗੁਰ ਅਪੁਨੇ
ਜਿਨਿ ਇਹੁ ਚਲਤੁ ਦਿਖਾਇਆ।