ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪੦)
ਗੂਝੀ ਭਾਹਿ ਜਲੇ ਸੰਸਾਰਾ ਭਗਤ ਨ ਬਿਆਪੈ ਮਾਇਆ।
(ਧਨਾਸਰੀ ਮ: ੫)
੧੨.ਸਰਪਨੀ ਤੇ ਊਪਰਿ ਨਹੀ ਬਲੀਆ।
ਜਿਨਿ ਬਹਮਾ ਬਿਸਨੁ ਮਹਾ ਦੇਉ ਛਲੀਆ।
(ਆਸਾ ਕਬੀਰ ਜੀ)
੧੩.ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ
ਮਾਇਆ ਤ ਮੋਹਣੀ ਤਿਨੈ ਕੀਤੀ
ਜਿਨਿ ਠਗਉਲੀ ਪਾਇਆ।
(ਰਾਮਕਲੀ ਮ: ੩ ਅਨੰਦ)
੧੪.ਮਾਇਆ ਮੋਹਿ ਨਟਿ ਬਾਜੀ ਪਾਈ।
ਮਨਮੁਖ ਅੰਧ ਰਹੇ ਲਪਟਾਈ।
ਗੁਰਮੁਖਿ ਅਲਿਪਤਿ ਰਹੇ ਲਿਵਲਾਈ।
(ਗਉੜੀ ਮ: ੩)
੧੫.ਮਾਥੈ ਤ੍ਰਿਕੁਟਿ ਕਰੂਰ।
ਬੋਲੈ ਕਉੜਾ ਜਿਹਬਾ ਕੀ ਫੂੜਿ
ਸਦਾ ਭੂਖੀ ਪਿਰੁ ਜਾਨੈ ਦੂਰਿ॥
ਐਸੀ ਇਸਤ੍ਰੀ ਇਕੁ ਰਾਮਿ ਉਪਾਈ।
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੈ ਮੇਰੇ ਭਾਈ॥
੧॥ਰਹਾਉ॥
ਪਾਇ ਠਉਗਲੀ ਸਭੁ ਜਗੁ ਜੋਹਿਆ।
ਬ੍ਰਹਮਾ ਬਿਸਨੁ ਮਹਾ ਦੇਉ ਮੋਹਿਆ।
ਗੁਰਮੁਖਿ ਨਾਮੁ ਲਗੇ ਸੇਸੋਹਿਆ।
(ਆਸਾ ਮ: ੫)