ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

੧੬. ਮਾਇਆ ਮੋਹਿ ਸੋਇ ਰਹੇ ਅਭਾਗੇ।
ਗੁਰਪ੍ਰਸਾਦਿ ਕੋ ਵਿਰਲਾ ਜਾਗੇ।

(ਆਸਾ ਮ: ੫)


੧੭.ਨਿਸਿਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥
ਕੋਟਨ ਮੈ ਨਾਨਕ ਕੋਊ ਨਾਰਾਇਨ ਜਿਹ ਚੀਤ

(ਸਲੋਕ ਮ:੯)


੧੮.ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ।
ਕਹੁ ਨਾਨਕ ਬਿਨੁ ਹਰਿ ਭਜਨਿ
ਬਿਰਥਾ ਜਨਮੁ ਸਿਰਾਨ।

(ਸਲੋਕ ਮ:੯)


੧੯.ਚਿਤਵਤ ਪਾਪ ਨ ਆਲਕੁ ਆਵੈ।
ਬੇਸੁਆ ਭਜਤ ਕਿਛੁ ਨਹ ਸਰਮਾਵੈ।
ਸਾਰੋ ਦਿਨਸੁ ਮਜੂਰੀ ਕਰੈ।
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ।
ਮਾਇਆ ਲਗਿ ਭੂਲੋ ਸੰਸਾਰੁ॥
ਆਪਿ ਭੁਲਾਇਆ ਭੁਲਾਵਣ ਹਾਰੈ
ਰਾਚਿ ਰਹਿਆ ਬਿਰਥਾ ਬਿਉਹਾਰ॥੧॥ਰਹਾਉ॥
ਪੇਖਤ ਮਾਇਆ ਰੰਗਿ ਬਿਹਾਇ।
ਗੜਬੜ ਕਰੈ ਕਉਡੀ ਰੰਗੁ ਲਾਇ।
ਅੰਧ ਬਿਉਹਾਰ ਬੰਧ ਮਨੁ ਧਾਵੈ।
ਕਰਣੈ ਹਾਰੁ ਨ ਜੀਅ ਮਹਿ ਆਵੈ।
ਕਰਤ ਕਰਤ ਇਵ ਹੀ ਦੁਖ ਪਾਇਆ।