ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)

ਪੂਰਨ ਹੋਤ ਨ ਕਾਰਜ ਮਾਇਆ।

(ਭੈਰਉ ਮ: ੫)


੨੦.ਇਨ ਸਿਉ ਪ੍ਰੀਤਿ ਕਰੀ ਘਨੇਰੀ।
ਜਉ ਮਿਲੀਐ ਤਉ ਵਧੈ ਵਧੇਰੀ।
ਗਲਿ ਚਮੜੀ ਜਉ ਛੋਡੈ ਨਾਹੀ।
ਲਾਗਿ ਛੁਟੋ ਸਤਿਗੁਰ ਕੀ ਪਾਈ।
ਜਗ ਮੋਹਨੀ ਹਮ ਤਿਆਗਿ ਗਵਾਈ।
ਨਿਰਗੁਨੁ ਮਿਲਿਓ ਵਜੀ ਵਧਾਈ॥੧॥ਰਹਾਉ॥
ਐਸੀ ਸੁੰਦਰਿ ਮਨ ਕਉ ਮੋਹੈ।
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ।
ਮਨਿ ਤਨਿ ਲਾਗੈ ਹੋਇਕੈ ਮੀਠੀ।
ਗੁਰਪ੍ਰਸਾਦਿ ਮੈ ਖੋਟੀ ਡੀਠੀ।

(ਆਸਾ ਮ: ੫)


੨੧.ਕਉਡੀ ਬਦਲੈ ਤਿਆਗੈ ਰਤਨੁ।
ਛੋਡਿ ਜਾਇ ਤਾਹੂ ਕਾ ਜਤਨ।
ਸੋ ਸੰਚੈ ਜੋ ਹੋਛੀ ਬਾਤ।
ਮਾਇਆ ਮੋਹਿਆ ਟੇਢਉ ਜਾਤ।

(ਰਾਮਕਲੀ ਮ: ੫)


੨੨. ਮੋਹਨੀ ਮੋਹਿ ਲੀਏ ਤ੍ਰੈ ਗੁਨੀਆ।
ਲੋਭਿ ਵਿਆਪੀ ਝੂਠੀ ਦੁਨੀਆ
ਮੇਰੀ ਮੇਰੀ ਕਰਿਕੈ ਸੰਚੀ
ਅੰਤ ਕੀ ਬਾਰ ਸਗਲ ਲੇ ਛਲੀਆ।

(ਮਾਰੂ ਮ: ੫)