ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਕੀਰਤਨ

ਸਾਧ ਸੰਗਿ ਨਾਨਕ ਬੁਧਿ ਪਾਈ
ਹਰਿ ਕੀਰਤਨੁ ਆਧਾਰੋ॥

੧.ਕਲਜੁਗ ਮਹਿ ਕੀਰਤਨੁ ਪਰਧਾਨਾ।
ਗੁਰਮੁਖਿ ਜਪੀਐ ਲਾਇ ਧਿਆਨਾ।
ਆਪਿ ਤਰੈ ਸਗਲੇ ਕੁਲ ਤਾਰੇ
ਹਰਿ ਦਰਗਹ ਪਤਿ ਸਿਉ ਜਾਇਦਾ।

(ਮਾਰੂ ਸੋਲਹੇ ਮ: ੫)


੨.ਸੋ ਗੁਰ ਉਪਦੇਸਿਆ ਮੈ ਤੈਸੋ ਕਹਿਆ ਪੁਕਾਰ।
ਨਾਨਕੁ ਕਹੈ ਸੁਨਿਰੇ ਮਨਾ ਕਰਿ ਕੀਰਤਨੁਹੋਇ ਉਧਾਰੁ।

(ਰਾਗ ਗਉੜੀ ਮਾਲਵਾ ਮ: ੫)


੩.ਸਾਧ ਸੰਗਿ ਹਰਿ ਕੀਰਤਨੁ ਗਾਈਐ।
ਇਹੁ ਅਸਥਾਨੁ ਗੁਰੂ ਤੇ ਪਾਈਐ।

(ਆਸਾ ਮਃ ੫)


੪.ਰਾਜ ਲੀਲਾ ਤੇਰੋ ਨਾਮਿ ਬਨਾਈ।
ਜੋਗੁ ਬਨਿਆ ਤੇਰਾ ਕੀਰਤਨੁ ਗਾਈ।
ਸਰਬ ਸੁਖਾ ਬਨੇ ਤੇਰੇ ਓਲ੍ਹੇ
ਭਰਮ ਕੇ ਪਰਦੇ ਸਿਤਗੁਰ ਖੋਲ੍ਹੇ।

(ਆਸਾ ਮਃ ੫)