ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪੪)
੫.ਹਰਿ ਕੀਰਤਿ ਸਾਧ ਸੰਗਤਿ ਹੈ
ਸਿਰਿ ਕਰਮਨ ਕੈ ਕਰਮਾ।
ਕਹੁ ਨਾਨਕ ਤਿਸੁ ਭਇਓ ਪਰਾਪਤਿ
ਜਿਸੁ ਪੁਰਬ ਲਿਖੇ ਕਾ ਲਹਨਾ।
ਤੇਰੋ ਸੇਵਕੁ ਇਹ ਰੰਗਿ ਮਾਤਾ।
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ
ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ।
(ਸੋਰਠ ਮ: ੫)
੬.ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ॥
ਤਿਸੁ ਜਨ ਦੂਖੁ ਨਿਕਟਿ ਨ ਆਵੈ।
(ਗਉੜੀ ਮ: ੫)
੭.ਜੇ ਕੋ ਅਪਨੇ ਠਾਕੁਰ ਭਾਵੈ।
ਕੋਟਿ ਮਧਿ ਏਹੁ ਕੀਰਤਨ ਗਾਵੈ।
ਸਾਧ ਸੰਗਤਿ ਕੀ ਜਾਵਉ ਟੇਕ।
ਕਹੁ ਨਾਨਕ ਤਿਸੁ ਕੀਰਤਨ ਏਕ।
(ਰਾਮਕਲੀ ਮ: ੫)
੮.ਕੀਰਤਨੁ ਨਿਰਮੋਲਕ ਹੀਰਾ। ਆਨੰਦ ਗੁਣੀ ਗਹੀਰਾ।
ਅਨਹਦ ਬਾਣੀ ਪੂੰਜੀ। ਸੰਤਨ ਹਥ ਰਾਖੀ ਕੂੰਜੀ।
(ਰਾਮਕਲੀ ਮ: ੫)
੯.ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸੁ ਤੂੰ ਆਪਿ ਕਰਾਇਹਿ।