ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)

ਪਰਮਾਣਾਂ ਬਾਰੇ

(੧) ਪਹਿਲੇ ਖਿਆਲ ਸੀ ਕਿ ਪਰਮਾਣਾਂ ਨੂੰ ਸ਼ਬਦਾਂ ਦੀ ਤੁਕ ਤੁਕ ਦੇ ਹਿਸਾਬ ਨਾਲ ਲਿਖਿਆ ਜਾਵੇ ਪ੍ਰੰਤੂ ਉਸ ਤਰਾਂ ਕਰਨ ਨਾਲ ਇਕੋ ਭਾਵ ਦੇ ਪ੍ਰਮਾਣ ਇਕੋ ਥਾਂ ਤੇ ਨਹੀਂ ਸਨ ਲਭ ਸਕਦੇ ਇਸ ਵਾਸਤੇ ਆਸ਼ੇ ਅਨੁਸਾਰ ਪ੍ਰਮਾਣ ਦਿਤੇ ਹਨ ਜਿਸ ਭਾਵ ਦੇ ਪ੍ਰਮਾਣ ਦਿਤੇ ਹਨ ਉਸ ਭਾਵ ਨੂੰ ਦਰਸਾਣ ਵਾਸਤੇ ਉਪਰ ਇਕ ਪੰਗਤੀ ਗੁਰਬਾਣੀ ਦੀ ਮੋਟੇ ਅੱਖਰਾਂ ਵਿਚ ਦਿਤੀ ਹੈ ਤਾਂ ਕਿ ਥਲੇ ਲਿਖੇ ਪ੍ਰਮਾਣਾਂ ਦਾ ਭਾਵ ਪਤਾ ਲਗ ਸਕੇ।

(੨) ਹੁਣ ਅਗੇ ਉਹ ਸ਼ਬਦ ਲਿਖੇ ਹਨ ਜਿਨਾਂ ਵਿਚੋਂ ਪੰਗਤੀਆਂ ਮੋਟੇ ਅਖਰਾਂ ਵਿਚ ਲਿਖੀਆਂ ਹਨ ਇਹ ਸ਼ਬਦ ਲਿਖਣ ਦਾ ਇਹੋ ਭਾਵ ਹੈ ਕਿ ਪੜ੍ਹਨ ਵਾਲਾ ਜੇਕਰ ਇਹੋ ਸ਼ਬਦ ਯਾਦ ਕਰਨਾ ਚਾਹੇ ਤਾਂ ਉਸਨੂੰ ਢੂੰਡਣਾ ਨਾ ਪਵੇ,ਇਹਨਾਂ ਸ਼ਬਦਾਂ ਵਿਚੋਂ ਜਿਸ ਜਿਸ ਤੁਕ ਨੂੰ ਜਿਸ ਜਿਸ ਭਾਵ ਦੇ ਪਰਮਾਣ ਢੁਕਦੇ ਹਨ ਉਸ ਤੁਕ ਨੂੰ ਨਿਸ਼ਾਨ ਲਗਾ ਕੇ ਥਲੇ ਲਿਖ ਦਿਤਾ ਹੈ ਕਿ ਇਸ ਪੁਸਤਕ ਦੇ ਪੰਨਾ ਨੰ: ਦੇ ਪਰਮਾਣ ਵੇਖੋ।

(੩) ਪਰਮਾਣਾਂ ਨੂੰ ਸੋਧਕੇ ਲਿਖਿਆ ਗਿਆ ਹੈ ਪਰ ਤਾਂ ਭੀ ਕੁਛ ਕੁ ਗਲਤੀਆਂ ਰਹਿ ਗਈਆਂ ਹਨ ਜਿਹੜੀਆਂ ਅਖੀਰ ਤੇ ਲਗਾ ਦਿਤੀਆਂ ਹਨ।