ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੦)
੧.
[1]*ਹਮ ਅਵਗੁਣ ਭਰੇ ਏਕੁ ਗੁਣੁ ਨਾਹੀ। ਅੰਮ੍ਰਿਤੁ ਛਾਡਿ ਬਿਖੈ ਬਿਖ ਖਾਹੀ।†ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ।‡ਇਕੁ ਉਤਮੁ ਪੰਥੁ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ। ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।
(ਸਵਯੇ ਮ: ੪)
੨.
[2]*ਹਾਹਾ ਪ੍ਰਭ ਰਾਖਿ ਲੇਹੁ! ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ †ਕਰ ਕਿਰਪਾ ਅਪਨਾ ਨਾਮ ਦੇਉ॥੧॥ਰਹਾਉ॥ ਅਗਨਿ ਕੁਟੰਬ ਸਾਗਰ ਸੰਸਾਰ: ਭਰਮ ਮੋਹ ਅਗਿਆਨ ਅੰਧਾਰ। ਊਚ ਨੀਚ ਸੁਖ ਦੁਖ॥ ਧ੍ਰਾਪਸਿ ਨਾਹੀ ਤਿਸਨਾ ਭੂਖ। ਮਨਿ ਬਾਸਨਾ ਰਚਿ ਬਿਖੈ ਬਿਆਧਿ॥ ਪੰਚ ਦੂਤ ਸੰਗਿ ਮਹਾ ਅਸਾਧ। ਜੀਅ ਜਹਾਨੁ ਪ੍ਰਾਨੁ ਧਨੁ ਤੇਰਾ। ‡ਨਾਨਕ ਜਾਨੁ ਸਦਾ ਹਰਿ ਨੇਰਾ।
(ਧਨਾਸਰੀ ਮ: ੫)