ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੧)
੩.[1]
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ
- ਮਾਇਆ। ਘਰ ਮੰਦਰ ਘੋੜੇ ਖੁਸੀ ਮਨੁ ਅਨਰਸਿ ਲਾਇਆ।
ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ। ॥੧।†ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ। ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭ ਮੇਰੇ॥੧॥ ਰਹਾਉ॥ਕਿਛੁ ਰੂਪੁ ਨਹੀ ਕਿਛੁ ਜਾਤਿ ਨਹੀ ਕਿਛੁ ਢੰਗੁਨ ਮੇਰਾ। ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ। ਹਮ ਪਾਪੀ ਸੰਗਿ ਗੁਰ ਉਬਰੇ ਪੁੰਨ ਸਤਿਗੁਰ ਕੇਰਾ॥੨॥ ਸਭੁ ਜੀਉ ਪਿੰਡੁ ਮੁਖੁ ਨਕ ਦੀਆਂ ਵਰਤਣ ਕਉ ਪਾਣੀ ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ। ‡ਜਿਨ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ॥੩॥ ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ। ਹਮ ਜੰਤ ਵਿਚਾਰੇ ਕਿਆ ਕਰਹਿ ਸਭੁ ਖੇਲੁ ਤੁਮ ਸੁਆਮੀ॥ ਜਨ ਨਾਨਕ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮ। ੀ
(ਗਉੜੀ ਮਃ ੪)
- ↑ (੩)ਇਸਤੇ ੧੩੭ ਤੋਂ ੧੪੩ ਦੇ ਪਰਮਾਣ ਦਿਓ।†ਇਸ ਤੇ ੧੬ ਤੋਂ ੧੮ ਦੇ ਪਰਮਾਣ ਦਿਓ।‡ ੯੭ ਤੋਂ ੧੦੦ ਵਿਚੋਂ ਪਰਮਾਣ ਦਿਓ।