ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੮)

ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ। ਸਚਾ ਸੁਖੁ ਸਚੀ ਵਡਿਆਈ ਜਿਸਕੇ ਸੋ ਤਿਨਿ ਜਾਤੇ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣ ਪੀਸਿ ਕਮਾਵਾ। ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ।

੧੮.[1]

(ਸੂਹੀ ਮ: ੫)

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮ ਬੀਜੁ* ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥
ਬਾਬਾ ਮਾਇਆ †ਸਾਥਿ ਨ ਹੋਇ।
‡ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥੧॥ਰਹਾਉ॥
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ §ਕਰਿ ਵਥੁ।
ਸੁਰਤਿ ਸੋਚ ਕਰਿ ਭਾਂਡਸਾ ਤਿਸੁ ਵਿਚਿ ਤਿਸਨੋ ਰਖੁ।
ਵਣਜਾਰਿਆ ਸਿਉ ਵਣਜੁ ਕਰ ਲੈ ਲਾਹਾ ਮਨ ਹੰਸੁ॥੨॥
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ।
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ।
ਨਿਰੰਕਾਰ ਕੈ ਦੇਸਿ ਜਾਇ ਤਾ ਸੁਖ ਲਹਹਿ ਮਹਲੁ।
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ।
ਬੰਨ ਬਦੀਆ ਕਰਿ ਧਾਵਣੀ ਤਾਕੋ ਆਖੈ ਧੰਨੁ।
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ।(ਸੋਰਠ ਮ: ੧)


  1. (੧੮) *ਇਸ ਤੁਕ ਤੇ ੯੧ ਤੋਂ ੯੫ ਦੇ ਪਰਮਾਣ ਦਿਓ।
          †ਇਸ ਤੇ ੧੩੧ ਤੋਂ ੧੩੬ ਦੇ ਪਰਮਾਣ ਦਿਓ।
          ‡ਇਸ ਤੁਕ ਤੇ ੧੩੭ ਤੋਂ ੧੪੩ ਦੇ ਪਰਮਾਣ ਦਿਓ।
          §ਇਸ ਤੁਕ ਤੇ ੭੪ ਤੋਂ ੭੭ ਦੇ ਪਰਮਾਣ ਦਿਓ।