ਪੰਨਾ:ਗੁਰਮਤ ਪਰਮਾਣ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯) ਜਾਤ ਰਸਾਤਲ ਓਟ ਤਿਹਾਰੀ ।

 (ਕਬਿਤ ਸਵਯੇ ਭਾਈ ਗੁਰਦਾਸ ਜੀ)
           ਉਸਤਤ

ਪ੍ਰਮੇਸਰੁ ਪਾਰਬਰ੍ਹਮ ਬਿਅੰਤੁ

੧. ਮਹਿਮਾ ਨ ਜਾਨਹਿ ਬੇਦ। ਮੈਂ ਨਹੀਂ ਜਾਨਹਿ ਭੇਦ ॥

ਅਵਤਾਰ ਨ ਜਾਨਹਿ ਅੰਤੁ ॥

ਪ੍ਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ 

ਆਪਨੀ ਗਤਿ ਆਪਿ ਜਾਨੈ ॥

ਸੁਣਿ ਸੁਣਿ ਅਵਰ ਵਖਾਨੈ ।
         (ਰਾਮਕਲੀ ਮਃ ੫)
ਜਿਹਵਾ ਏਕ ਕਵਨ ਗੁਣ ਕਹੀਐ ।
ਬੇਸੁਮਾਰ ਬੇਅੰਤ ਸੁਆਮੀ
ਤੇਰੋ ਅੰਤੁ ਨ ਕਿਨਹੀ ਲਹੀਐ ॥
           (ਧਨਾਸਰੀ ਮਃ ੫)
੩. ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ।

ਤੁਧੁ ਬਿਨੁ ਦੂਜਾ ਕੋ ਨਹੀ ਤੂੰ ਰਹਿਆ ਸਮਾਈ।

ਤੇਰੀ ਗਤਿ ਮਿਤਿ ਤੂੰਹੈ ਜਾਣਦਾ ਤੁਧੁ ਕੀਮਤਿ ਪਾਈ ॥
       (ਮਲਾਰ ਕੀ ਵਾਰ ਮਃ ੧)
੪, ਨਾਭਿ ਕਮਲ ਤੇ ਹੁਮਾ ਉਪਜੇ '