ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਬੇਦ ਪੜਹਿ ਮੁਖਿ ਕੰਠਿ ਸਵਾਰਿ।
ਤਾਕੇ ਅੰਤੁ ਨ ਜਾਈ ਲਖਣਾ
ਆਵਤ ਜਾਤੁ ਰਹੈ ਗੁਬਾਰਿ॥

(ਗੂਜਰੀ ਮ:੧)


੫.ਬ੍ਰਹਮਾਦਿਕ ਸਿਵ ਛੰਦ ਮੁਨੀਸੁਰ
ਰਸਕਿ ਰਸਕਿ ਠਾਕੁਰ ਗੁਨ ਗਾਵਤ।
ਇੰਦ੍ਰ ਨਿੰਦ੍ਰ ਖੋਜਤੇ ਗੋਰਖ
ਧਰਣਿ ਗਗਨਿ ਆਵਤ ਫੁਨਿ ਧਾਵਤ॥
ਸਿਧ ਮਨੁਖ ਦੇਵ ਅਰ ਦਾਨਵ
ਇਕੁ ਤਿਲੁ ਤਾਕੋ ਮਰਮੁ ਨ ਪਾਵਤ।

(ਸੀ ਮੁਖਵਾਕ ਸਵਯੇ ਮਃ ੫)


੬.ਸਰਬ ਗੁਣ ਨਿਧਾਨੰ ਕੀਮਤਿ ਨ ਗਿਆਨੰ ਧਿਆਨੰ
ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ।
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ।
ਕਉਨ ਉਪਮਾ ਦੇਉ ਬਡੇ ਤੇ ਬਡਾਨੰ।

(ਸਵਯੇ ਸ੍ਰੀ ਮੁਖਵਾਕ ਮ: ੫)


੭.ਕੋਟਿ ਬਿਸਨ ਕੀਨੇ ਅਵਤਾਰ।
ਕੋਟਿ ਬ੍ਰਹਮੰਡ ਜਾਕੇ ਧ੍ਰਮਸਾਲ।
ਕੋਟਿ ਮਹੇਸ ਉੱਪਾਏ ਸਮਾਏ।
ਕੋਟਿ ਬ੍ਰਹਮੇ ਜਗੁ ਸਾਜਣ ਲਾਏ।
ਐਸੋ ਧਨੀ ਗੁਵਿੰਦ ਹਮਾਰਾ।
ਬਰਨਿ ਨ ਸਾਕਉ ਗੁਣ ਬਿਸਥਾਰਾ।

(ਭੈਰਉ ਮ: ੫)