ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੧)
੮.ਬ੍ਰਹਮਾ ਬਿਸਨੁ ਮਹੇਸੁ ਦੁਆਰੈ।
ਊਭੇ ਸੇਵਹਿ ਅਲਖੁ ਅਪਾਰੈ॥
ਹੋਰਿ ਕੇਤੀ ਦਰ ਦੀਸੈ ਬਿਲਲਾਦੀ
ਮੇ ਗਣਤ ਨ ਆਵੈ ਕਾਈ ਹੈ।
(ਮਾਰੂ ਸੋਲਹੇ ਮ: ੧)
੯.ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ।
ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ।
(ਬਿਲਾਵਲ ਮ: ੫)
੧੦.ਤੁਮਰੀ ਮਹਿਮਾ ਅਪਰ ਅਪਾਰਾ।
ਜਾ ਕਉ ਲਹਿਉ ਨ ਕਿਨਹੂੰ ਪਾਰਾ।
ਦੇਵ ਦੇਵ ਦੋਵਨ ਕੇ ਰਾਜਾ।
ਦੀਨ ਦਇਆਲ ਗਰੀਬ ਨਿਵਾਜਾ॥
(ਬਚਿਤ੍ਰ ਨਾਟਕ ਪਾ: ੧੦)
੧੧.ਕੋਹਾਂ ਲਗੇ ਇਹ ਕੀਟ ਬਖਾਨੈ।
ਤੁਮਰੀ ਮਹਿਮਾ ਤੁਹੀ ਪ੍ਰਭ ਜਾਨੈ।
ਪਿਤਾ ਜਨਮ ਜਿਮ ਪੂਤ ਨ ਪਾਵੈ॥
ਕਹਾਂ ਤਵਨ ਕਾ ਭੇਦ ਬਤਾਵੈ
ਤੁਮਰੀ ਪ੍ਰਭਾ ਤੁਮੈ ਬਨਿਆਈ।
ਅਉਰਨ ਤੇ ਨਹੀਂ ਜਾਤ ਬਤਾਈ॥
ਤੁਮਰੀ ਕਿਆ ਤੁਮਉ ਪ੍ਰਭ ਜਾਨੋ
ਊਚ ਨੀਚ ਕਸ ਸਕਤ ਬਖਾਨੋ।