ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੨)
ਸ਼ੇਸ਼ ਨਾਗ ਸਿਰ ਸਹਸ ਬਨਾਈ।
ਦ੍ਵੈ ਸਹੰਸਰ ਸੁਨਾਹੁ ਸੁਹਾਈ।
ਰਟਤ ਅਬ ਲਗੇ ਨਾਮ ਅਪਾਰਾ।
ਤੁਮਰੋ ਤਊ ਨ ਪਾਵਤ ਪਾਰਾ।
(ਬਚਿਤ ਨਾਟਕ ਪਾ: ੧੦)
੧੨.ਅਨਹਦ ਰੂਪ ਅਨਾਹਦ ਬਾਨੀ।
ਚਰਨ ਸਰਨ ਜਿਹ ਬਸਤ ਭਵਾਨੀ।
ਬਰ੍ਹਮਾ ਬਿਸਨ ਅੰਤ ਨਹੀਂ ਪਾਯੋ।
ਨੇਤਿ ਨੇਤਿ ਮੁਖ ਚਾਰ ਬਤਾਯੋ।
(ਅਕਾਲ ਉਸਤਤ ਪਾ: ੧੦)
੧੩.ਆਦਿ ਮਧ ਨ ਅੰਤ ਜਾਕੋ ਭੂਤ ਭਬ ਭਵਾਨ।
ਸਤਿ ਦੁਆਪੁਰ ਤ੍ਰਿਤੀਆ ਕਲਜੁਗ ਚਤਰ ਕਾਲ ਪ੍ਰਧਾਨ।
ਧਿਆਇ ਧਿਆਇ ਥਕੇ ਮਹਾ ਮੁਨਿ
ਗਾਏ ਗੰਧ੍ਰਬ ਅਪਾਰ।
ਹਾਰ ਹਾਰ ਥਕੇ ਸਭੈ ਨਹੀ ਪਾਇਅਉ ਤਾਹਿ ਪਾਰਿ!
(ਅਕਾਲ ਉਸਤਤ ਪਾ: ੧੦)
੧੪.ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ।
ਸਿਤਪਤੀ ਤਪਸਪਤੀ ਬਨਸਪਤੀ ਜਪਸ ਸਦਾ।
ਅਗਸਤ ਆਦਿ ਜੇ ਬਡੇ ਤਪਸ਼ਪਤੀ ਬਿਸੇਖੀਏ।
ਬੇਅੰਤਬੇਅੰਤਬੇਅੰਤ ਕੋ ਕਰੰਤ ਪਾਠ ਪੇਖੀਏ।
(ਅਕਾਲ ਉਸਤਤ ਪਾ: ੧੦)
੧੫.ਕਈ ਕੋਟ ਇੰਦ੍ਰ ਜਿਹ ਪਾਨੀਹਾਰ।
ਕਈ ਕੋਟ ਰੁਦ੍ਰ ਜੋਗੀਆ ਦੁਆਰ॥