ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(23)

ਕਈ ਬੇਦ ਬਿਆਸ ਬ੍ਰਹਮਾ ਅਨੰਤ
ਨੇਤ ਨੇਤ ਨਿਸ ਦਿਨ ਉਚਰੰਤ।

(ਅਕਾਲ ਉਸਤਤ ਪਾ: ੧੦)


੧੬.ਫਾਰਸੀ ਫਿਰੰਗੀ ਫਰਾਂਸੀਸ ਕੇ ਦੁਰੰਗੀ
ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈਂ।
ਭਖਰੀ ਕੰਧਾਰੀ ਗੋਰ ਗੁਥਰੀ ਗੁਰਦੇਜਾਚਾਰੀ
ਪਉਨ ਕੋ ਅਹਾਰੀ ਤੇਰੋ ਨਾਮ ਧਿਆਈਅਤੁ ਹੈਂ।
ਪੂਰਬ ਪਲਾਊਂ ਕਾਮ ਰੂਪ ਔ ਕਮਾਉਂ
ਸਰਬ ਠੌਰ ਮੈਂ ਬਿਰਾਜੈ ਜਹਾਂ ਜਹਾਂ ਜਾਈਅਤੁ ਹੈਂ।
ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰੁ ਕੇ ਅਤਾਪੀ ਨਾਥ
ਕੀਰਤਿ ਤੁਹਾਰੀ ਕੋ ਨ ਪਾਰ ਪਾਈਅਤੁ ਹੈ।

(ਅਕਾਲ ਉਸਤਤ ਪਾ: ੧੦)


੧੭. ਕਾਗਦ ਦੀਪ ਸਭੈ ਕਰਿਕੈ
ਅਰ ਸਾਤ ਸਮੁੰਦ੍ਰ ਕੀ ਮਸ ਕੈਂਹੋਂ।
ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ
ਲੇਖਨ ਕਾਜ ਬਨੈਹੋਂ।
ਸਾਰਸੂਤੀ ਬਕਤਾ ਕਰਕੇ
ਜੁਗ ਕੋਟ ਗਨੇਸ ਕੇ ਹਾਥ ਲਿਖੈ ਹੋਂ।
ਕਾਲ ਕ੍ਰਿਪਾਨ ਬਿਨਾ ਬਿਨਤੀ
ਨ ਤਊ ਤੁਮ ਕੋ ਪ੍ਰਭੁ ਨੈਕ ਰਿਝੈ ਹੋਂ।

(ਅਕਾਲ ਉਸਤਤ ਪਾ: ੧੦)


੧੫.ਓੜਕ ਓੜਕ ਭਾਲ ਨ ਓੜਕ ਆਇਆ।
ਓੜਕ ਭਾਲਣ ਗਏ ਸੇ ਫੇਰਿ ਨ ਆਇਆ।