ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੪)
ਓੜਕ ਲਖ ਕਰੋੜ ਭਰਮ ਭੁਲਾਇਆ।
ਆਦਿ ਵਡਾ ਵਿਸਮਾਦ ਨ ਅੰਤ ਸੁਣਾਇਆ।
(ਵਾਰਾਂ ਭਾਈ ਗੁਰਦਾਸ ਜੀ)
੧੯.ਏਕ ਬ੍ਰਹਮੰਡ ਕੇ ਬਿਸਥਾਰ ਕੀ ਅਪਾਰ ਕਥਾ
ਕੋਟ ਬ੍ਰਹਮੰਡ ਕੋ ਨਾਯਕ ਕੈਸੇ ਜਾਨੀਐ।
ਘਟ ਘਟ ਅੰਤਰ ਅਉ ਸਰਬ ਨਿਰੰਤਰ ਹੈ
ਸੂਖਮ ਸਥੂਲ ਮੂਲ ਕੈਸੇ ਪਹਿਚਾਨੀਐ।
ਨਿਰਗੁਨ ਅਦ੍ਰਿਸਟ ਿ ਦ੍ਰਿਸਟ ਮੈ ਨਾਨਾ ਪ੍ਰਕਾਰ
ਅਲਖ ਲਖਯੋ ਨ ਜਾਇ ਕੈਸੇ ਉਹ ਆਨੀਐ।
ਸਤ ਰੂਪ ਸਤਿ ਨਾਮ ਸਤਿਗੁਰ ਗਿਆਨ ਧਿਆਨ
ਪੂਰਨ ਬ੍ਰਹਮ ਸਰਬਾਤਮ ਕੈ ਮਾਨੀਐ।
(ਕਬਿਤ ਸਵਯੇ ਭਾਈ ਗੁਰਦਾਸ ਜੀ)
◀★▶
ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ
੧.ਸਭੁ ਕੋ ਤੇਰਾ ਤੂੰ ਸਭਸਦਾ ਤੂੰ ਸਭਨਾ ਰਾਸ।
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸ।
(ਵਾਰ ਸ੍ਰੀ ਰਾਗ ਮਹਲਾ ੪)
੨.ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ।
ਤੂੰ ਦਾਤਾ ਮਾਂਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ
(ਸੋਰਠਿ ਮਹਲਾ ੫)
੩.ਪਵਣੁ ਪਾਣੀ ਅਗਨੀ ਤਿਨਿ ਕੀਆ