ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਬ੍ਰਹਮਾ ਬਿਸਨ ਮਹੇਸ਼ ਆਕਾਰ।
ਸਰਬੇ ਜਾਚਿਕ ਤੂੰ ਪ੍ਰਭੁ ਦਾਤਾ
ਦਾਤਿ ਕਰੇ ਅਪੁਨੇ ਬੀਚਾਰ।

(ਗੂਜਰੀ ਮ: ੧)


੪.ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ।
ਦੇਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ।

(ਗਉੜੀ ਬਾਵਨ ਅਖਰੀ ਮ: ੫)


੫.ਤੁਮ ਦਾਤੇ ਠਾਕੁਰ ਪੁਤਿਪਾਲਕ ਨਾਇਕ ਖਸਮ ਹਮਾਰੇ।
ਨਿਮਖ ਨਿਮਖ ਤੁਮਹੀ ਪ੍ਰਤਿਪਾਲਹੁ
ਹਮ ਬਾਰਿਕ ਤੁਮਰੇ ਧਾਰੇ।

(ਧਨਾਸਰੀ ਮਃ ੫)


੬.ਹਮ ਭੀਖਕ ਭੇਖਾਰੀ
ਤੇਰੇ ਤੂ ਨਿਜਪਤਿ ਹੈ ਦਾਤਾ॥

(ਧਨਾਸਰੀ ਮ: ੩)


੭.ਅਲਖ ਨਿਰੰਜਨ
ਏਕੋ ਵਰਤੈ ਏਕਾ ਜੋਤਿ ਮੁਰਾਰੀ॥
ਸਭ ਜਾਚਿਕ ਤੂੰ ਏਕੋ ਦਾਤਾ ਮਾਗਹਿ ਹਾਥ ਪਸਾਰੀ।

(ਗੂਜਰੀ ਮ: ੪)


੮.ਤੂੰ ਭੰਨਣ ਘੜਣ ਸਮਰਥੁ
ਦਾਤਾਰੁ ਹਹਿ ਤੁਧੁ ਅਗੇ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ।
ਤੁਧੁ ਜੇਵਡੁ ਦਾਤਾਰੁ ਮੈ ਕੋ ਨਦਰਿ ਨ ਆਵਈ
ਤੁਧੁ ਸਭਸੈ ਨੋ ਦਾਨੁ ਦਿਤਾ
ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ।

(ਬਿਹਾਗੜੇ ਕੀ ਵਾਰ ਮਃ ੪)