ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

੯.ਪ੍ਰਤਿਪਾਲੇ ਅਪਿਆਉ ਦੇ ਕਛੁ ਊਨ ਨ ਹੋਈ।
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ।

(ਧਨਾਸਰੀ ਮ: ੧)


੧੦.ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ
ਸਰਬ ਜੀਆ ਕਾ ਦਾਤਾ ਰੇ।
ਪ੍ਰਤਿਪਾਲੈ ਨਿਤ ਸਾਰਿ ਸਮਾਲੇ॥
ਇਕ ਗੁਨੁ ਨਹੀ ਮੂਰਖਿ ਜਾਤਾ ਰੇ!

(ਸੋਰਠਿ ਮਹਲਾ ੫)


੧੧.ਟੁਟੀ ਗਾਢਨਹਾਰ ਗੋਪਾਲ।
ਸਰਬ ਜੀਆ ਆਪੇ ਪੂਤਿਪਾਲ।
ਸਗਲ ਕੀ ਚਿੰਤਾ ਜਿਸੁ ਮਨ ਮਾਹਿ।
ਤਿਸਤੇ ਬ੍ਰਿਥਾ ਕੋਈ ਨਾਹਿ॥
੧੨.ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ। ਦੇਵਨ ਕਉ ਏਕੈ ਭਗਵਾਨੁ॥
ਜਿਸਕੇ ਦੀਏ ਰਹੈ ਅਘਾਇ॥
ਬਹੁਰਿ ਨ ਤ੍ਰਿਸਨਾ ਲਾਗੈ ਆਇ॥

(ਗਉੜੀ ਸੁਖਮਨੀ ਮ: ੫)


੧੩. ਦੀਨਨ ਕੀ ਪੂਤਿਪਾਲ ਕਰੇ ਨਿਤ
ਸੰਤ ਉਬਾਰ ਗਨੀਮਨ ਗਾਰੈ॥
ਪਛ ਪਸੂ ਨਗ ਨਾਗ ਨਰਾਧਪ
ਸ੍ਰਬ ਸਮੈ ਸਭ ਕੋ ਪ੍ਰਤਿਪਾਰੈ॥