ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

੧੮.ਨਿਰਾਧਾਰ ਕੋ ਆਧਾਰ ਆਸਰੋ ਨਿਰਾਸਨ ਕੋ
ਨਾਥ ਹੈ ਅਨਾਥ ਕੋ ਦੀਨ ਕੋ ਦਿਆਲ ਹੈ।
ਅਸਰਨ ਸਰਨ ਔ ਨਿਰਧਨ ਕੋ ਹੈ ਧਨ
ਟੇਕ ਅੰਧਨ ਕੀ ਕ੍ਰਿਪਨ ਕ੍ਰਿਪਾਲ ਹੈਂ।
ਅਕ੍ਰਿਤਘਣ ਕੇ ਦਾਤਾਰ ਪਤਤ ਪਾਵਨ ਪ੍ਰਭ
ਨਰਕ ਨਿਵਾਰਨ ਗਿਆ ਪ੍ਰਤਿਪਾਲ ਹੈ।
ਅਵਗੁਨ ਹਰਨ ਕਰ ਕਰਨ ਕਰਤਿਗਿਆ ਸੁਆਮੰ
ਸੰਗੀ ਸਬੰਗ ਰਸ ਰਸਕ ਰਸਾਲ ਹੈਂ।

(ਕਬਿਤ ਸਵਯੇ ਭਾਈ ਗੁਰਦਾਸ ਜੀ)



ਘਟ ਘਟ ਵਾਸੀ ਸਰਬ ਨਿਵਾਸ
੧.
ਸਗਲ ਸਮਗ੍ਰੀ ਜਾਕੈ ਸੂਤਿ ਪਰੋਈ।
ਘਟਿ ਘਟਿ ਅੰਤਰਿ ਰਵਿਆ ਸੋਈ।

(ਆਸਾ ਮ: ੫)


੨.ਸਭ ਮਹਿ ਜੀਉ ਜੀਉ ਹੈ ਸੋਈ
ਘਟਿ ਘਟਿ ਰਹਿਆ ਸਮਾਈ।
ਗੁਰਪ੍ਰਸਾਦਿ ਘਰ ਹੀ ਪ੍ਰਗਾਸਿਆ ਸਹਜੇ ਸਹਜਿਸਮ

(ਮਲਾਰ ਮ: ੧)


੩. ਸੋ ਅੰਤਰਿ ਸੋ ਬਾਹਰਿ ਅਨੰਤ।
ਘਟਿ ਘਟਿ ਬਿਆਪਿ ਰਹਿਆ ਭਗਵੰਤ।
ਧਰਨਿ ਮਾਹਿ ਆਕਾਸ ਪਇਆਲ
ਸਰਬ ਲੋਕੁ ਪੂਰਨ ਪ੍ਰਤਿਪਾਲ।