ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਬਨਿਤਿਨਿ ਪਰਬਤ ਹੈ ਪਾਰਬ੍ਰਹਮ।
ਜੈਸੀ ਆਗਿਆ ਤੈਸਾ ਕਰਮ।
ਪਉਣ ਪਾਣੀ ਬੈਸੰਤਰੁ ਮਾਹਿ।
ਚਾਰਿ ਕੁੰਟ ਦਹਦਿਸੇ ਸਮਾਹਿ।
ਤਿਸ ਤੇ ਭਿੰਨ ਨਹੀ ਕੋ ਠਾਉ।
ਗੁਰਪ੍ਰਸਾਦਿ ਨਾਨਕ ਸੁਖੁ ਪਾਉ।

(ਗਉੜੀ ਸੁਖਮਨੀ ਮ: ੫)


੪.ਜਤ ਕਤ ਪੇਖਉ ਏਕੈ ਓਹੀ
ਘਟ ਘਟ ਅੰਤਰਿ ਆਪੇ ਸੋਈ।

(ਆਸਾ ਮ: ੫)


੫.ਸਭ ਏਕਾ ਜੋਤਿ ਜਾਣੈ ਜੇ ਕੋਈ।
ਸਤਿਗੁਰੁ ਸੇਵਿਐ ਪਰਗਟੁ ਹੋਈ।
ਗੁਪਤੁ ਪ੍ਰਗਟੁ ਵਰਤੈ ਸਭ ਥਾਂਈ
ਜੋਤੀ ਜੋਤਿ ਮਿਲਾਵਣਿਆ।

(ਮਾਝ ਮ: ੫)


੬.ਕਬੀਰ ਮੁਲਾਂ ਮੁਨਾਰੇ ਕਿਆ ਚਢਹਿ
ਸਾਂਈ ਨ ਬਹਰਾ ਹੋਇ।
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ।

(ਸਲੋਕ ਕਬੀਰ ਜੀ)


੭.ਸਭੈ ਘਟ ਰਾਮੁ ਬੋਲੈ ਰਾਮਾ ਬੋਲੈ।
ਰਾਮ ਬਿਨਾ ਕੋ ਬੋਲੈ ਰੇ॥੧॥ ਰਹਾਉ॥
ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈਂ ਬਹੁ ਨਾਨਾ ਰੇ।