ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਪੂਰਨ ਪੂਰਿ ਰਹਿਓ ਸਰਬ ਮਹਿ
ਜਲ ਥਲ ਰਮਈਆ ਆਹਿਓ।

(ਸੋਰਠਿ ਮ: ੫)


੧੩.ਅਗਮ ਅਗੋਚਰ ਰੂਪ ਨ ਰੇਖਿਆ।
ਖੋਜਤ ਖੋਜਤ ਘਟਿ ਘਟਿ ਦੇਖਿਆ।

(ਬਿਲਾਵਲ ਮ: ੫)


੧੪.ਮੈਂ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ।
ਖੰਡ ਦੀਪ ਸਭ ਭੀਤਰਿ ਰਵਿਆ
ਪੂਰਿ ਰਹਿਓ ਸਭ ਲੋਊ।

(ਦੇਵ ਗੰਧਾਰੀ ਮ: ੫)



੧੫.ਪ੍ਰਣਵੋ ਆਦਿ ਏਕੰਕਾਰਾ।
ਜਲਿ ਥਲਿ ਮਹੀਅਲਿ ਕੀਓ ਪਸਾਰਾ।
ਆਦਿ ਪੁਰਖ ਅਬਗਤਿ ਅਬਿਨਾਸੀ।
ਲੋਕ ਚਤੁਰ ਦਸ ਜੋਤਿ ਪ੍ਰਕਾਸੀ।
ਹਸਤਿ ਕੀਟ ਕੇ ਬੀਚ ਸਮਾਨਾ।
ਰਾਵ ਰੰਕ ਜਿਹ ਇਕ ਸਰ ਜਾਨਾ।
ਅ ਅਲਖ ਪੁਰਖ ਅਬਿਗਾਮੀ।
ਸਭ ਘਟਿ ਘਟਿ ਕੇ ਅੰਤਰਜਾਮੀ।

(ਅਕਾਲ ਉਸਤਤਿ ਪਾ: ੧੦)