ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੪)
ਤੁਮ੍ਹਰੋ ਬਿਰਦੁ ਪਤਿਤ ਉਧਰਨ
(ਬਿਲਾਵਲ ਮ: ੫)
੨.ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ।
ਪਾਰਬ੍ਰਹਮੁ ਸੋ ਨੈਨਹੁ ਪੇਖਿਆ।
(ਬਿਲਾਵਲ ਮ: ੫)
੩.ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ।
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ
ਅਉਗੁਣੁ ਕੋ ਨ ਚਿਤਾਰੇ।
ਪਤਿਤ ਪਾਵਨ ਹਰਿ ਬਿਰਦੁ ਸਦਾਏ
ਇਕੁ ਤਿਲੁ ਨਹੀ ਭੰਨੇ ਘਾਲੇ।
(ਸੂਹੀ ਛੰਤ ਮ: ੫)
੪.ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹਾਰੋ
ਹਮਰੇ ਦੋਖ ਰਿਦੈ ਮਤਿ ਧਾਰੋ।
(ਬਿਲਾਵਲ ਮ: ੫)
੫
ਜਉ ਪੈ ਹਮ ਨ ਪਾਪ ਕਰੰਤਾ
ਅਹੇ ਅਨੰਤਾ।
ਪਤਿਤ ਪਾਵਨ ਨਾਮੁ ਕੈਸੇ ਹੁੰਤਾਾ
(ਸ੍ਰੀ ਰਾਗ ਰਵਿਦਾਸ ਜੀ)
੬.ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ
ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ।
(ਬਿਹਾਗੜਾ ਮ: ੪)
੭.ਕਵਨ ਕਵਨ ਕੀ ਗਤਿ ਮਿਤਿ ਕਹੀਐ