ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


੧੦.ਜਉ ਹਮ ਅਧਮ ਕਰਮ ਕੈ ਪਤਿਤ
ਭਏ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ।
ਜਉ ਭਏ ਦੁਖਤਿ ਦੀਨ ਪ੍ਰਚੀਨ ਲਗ
ਦੀਨ ਦੁਖ ਭੰਜਨ ਬਿਦ੍ਰ ਬ੍ਰਿਦਾਇਓ ਹੈ।
ਜਉ ਗਰਸੇ ਅਰਕ ਸੁਤ ਨਰਕ ਨਿਵਾਸੀ ਭਏ
ਨਰਕ ਨਿਵਾਰਨ ਜਗਤ ਜਸ ਗਾਇਓ ਹੈ।
ਗੁਨ ਕੀਏ ਗੁਨ ਸਭ ਕੋਉ ਕਰੇ ਕ੍ਰਿਪਾ ਨਿਧਾਨ
ਅਵਗੁਨ ਕੀਏ ਗੁਨ ਤੋਹਿ ਬਨਿ ਆਇਓ ਹੈ।

(ਕਬਿਤ ਸਵਯੇ ਭਾਈ ਗੁਰਦਾਸ ਜੀ)


੧੧.ਕਿਸ ਉਦਮ ਤੇ ਰਾਜ ਮਿਲੈ ਸ਼ਤਰੂ
ਤੇ ਸਭ ਹੋਵਨ ਮੀਤਾ
ਪ੍ਰਮੇਸਰ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ॥

(ਵਾਰਾਂ ਭਾਈ ਗੁਰਦਾਸ ਜੀ)


੧੨.
ਲੈਲੀ ਦੀ ਦਰਗਾਹ ਦਾ ਕੁਤਾ ਮਜਨੂੰ ਦੇਖ ਲੁਭਾਣਾ।
ਕੁਤੇ ਦੀ ਪੈਰੀ ਪਵੇ ਹੜ ਹੜ ਹਸੈ ਲੋਕ ਵਿਡਾਣਾ।
ਮੀਰਾਸੀਮੀਰਾਸੀਆ ਨਾਵ ਧਰੀਕ ਮੁਰੀਦ ਬਬਾਣਾ।
ਕੁਤਾ ਡੂਮ ਵਖਾਣੀਐ ਕੁੱਤਾ ਵਿਚ ਕੁਤਿਆਂ ਨਿਮਾਣਾ।
ਗੁਰਸਿਖ ਆਸ਼ਕ ਸ਼ਬਦ ਦੇ ਕੁਤੇ ਦਾ ਪੜ ਕੁਤਾ ਭਾਣਾ।
ਕਟਨ ਚਟਨ ਕੁਤਿਆ ਮੋਹ ਧ੍ਰੋਹ ਬ੍ਰਿਗ ਸਤ ਕਮਾਣਾ।
ਅਵਗੁਣਿਆਰੇ ਗੁਣ ਕਰਨ ਗੁਰਮੁਖ
ਸਾਧ ਸੰਗਤ ਕੁਰਬਾਣਾ।