ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੭)
ਪਤਿਤ ਉਧਾਰਣ ਬਿਰਦ ਵਖਾਣਾ।
(ਵਾਰਾਂ ਭਾਈ ਗੁਰਦਾਸ ਜੀ)
੧੩. ਪਾਈਐ ਨ ਪਾਰ ਤੇਜ ਪੁੰਜ ਮੈ ਅਪਾਰ
ਸ੍ਰਬ ਬਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ।
ਹਾਥੀ ਕੀ ਚਿੰਘਾਰ ਪਲ ਪਾਛਤ ਪਹੁੰਚਤ ਤਾਹਿ
ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ।
(ਅਕਾਲ ਉਸਤਤਿ ਪਾ: ੧੦)
੧੪.ਗਨਕਾ ਪਾਪਣ ਹੋਇਕੇ ਪਾਪਾਂ ਦਾ ਗਲ ਹਾਰ ਪਰੋਤਾ।
ਮਹਾ ਪੁਰਖ ਅਚਾਨਚਕ ਗਨਕਾ ਵਾੜੇ ਆਇ ਖਲੋਤਾ।
ਦੁਰਮਤਿ ਦੇਖ ਦਇਆਲ ਹੋਇ
ਹਬਹੁੰ ਉਸਨੂੰ ਦਿਤੋਸੁ ਤੋਤਾ
ਰਾਮ ਨਾਮ ਉਪਦੇਸ਼ ਕਰ
ਖੇਲ ਗਿਆ ਦੇ ਵਣਜ ਸਓਤਾ।
ਲਿਵ ਲਾਗੀ ਤਿਸ ਤੋਤਿਹੁੰ ਨਿਤ ਪੜਾਏ ਕਰੇ ਅਸੋਤਾ।
ਪਤਿਤ ਉਧਾਰਣ ਰਾਮ ਨਾਮ
ਦੁਰਮਤ ਪਾਪ ਕਲੇਵਰ ਧੋਤਾ।
ਅੰਤ ਕਾਲ ਜਮ ਜਾਲ ਤੋੜ
ਨਰਕੇ ਵਿਚ ਨ ਖਾਧੁਸ ਗੋਤਾ।
ਗਈ ਬੈਕੁੰਠ ਬਿਬਾਣ ਚੜ
ਨਾਉ ਨਰਾਇਨ ਛੋਤ ਅਛੋਤਾ।
ਥਾਉ ਨਿਥਾਵੇ ਮਾਣ ਮਣੋਤਾ।
(ਵਾਰਾਂ ਭਾਈ ਗੁਰਦਾਸ ਜੀ)