ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

੩.ਸਚ ਸਚਾ ਸਭਦੂ ਵਡਾ ਹੈ
ਸੋ ਲਏ ਜਿਸੁ ਸਤਿਗੁਰੁ ਟਿਕੈ।
ਸੋ ਸਤਿਗੁਰੁ ਜਿ ਸਚੁ ਧਿਆਇਦਾ
ਸਚੁ ਸਚਾ ਸਤਿਗੁਰੁ ਇਕੈ।
ਸੋਈ ਸਤਿਗੁਰੁ ਪੁਰਖੁ ਹੈ
ਜਿਨਿ ਪੰਜੇ ਦੂਤਿ ਕੀਤੇ ਵਸ ਛਿਕੈ।

(ਗਉੜੀ ਕੀ ਵਾਰ ਮ: ੫)


੪.ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ।
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ।
ਨਾਮੁ ਸਮਾਲੈ ਨਾਮੁ ਸੋਹੈ ਨਾਮੇ ਹੀ ਪਤਿ ਹੋਇ।
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ।

(ਬਿਹਾਗੜੇ ਕੀ ਵਾਰ ਮ: ੩)


੫.ਸਤਿ ਪੁਰਖੁ ਜਿਨ ਜਾਨਿਆ ਸਤਿਗੁਰੁ ਤਿਸਕਾ ਨਾਉ।
ਤਿਸਕੇ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ।

(ਗਉੜੀ ਸੁਖਮਨੀ ਮ: ੫)


੬.ਜਿਉਂ ਅੰਧਕਾਰ ਦੀਪਕ ਪ੍ਰਗਾਸੁ!
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ।

(ਗਉੜੀ ਸੁਖਮਨੀ ਮ: ੫)


੭.ਸ੍ਰਬ ਸੁਖਾ ਕਾ ਦਾਤਾ ਸਤਿਗੁਰੁ ਤਾਕੀ ਸਰਨੀ ਪਾਈਐ।
ਦਰਸਨੁ ਭੇਟਤ ਹੋਤ ਅਨੰਦਾ
ਦੂਖ ਗਇਆ ਹਰਿ ਗਾਈਐ।

(ਬਿਲਾਵਲ ਮ: ੫)