ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਪਾਰਬ੍ਰਹਮ ਗੁਰ ਨਾਹੀ ਭੇਦ॥

੧.ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ
ਇਕ ਵਸਤੁ ਅਨੂਪੁ ਦਿਖਾਈ।
ਗੁਰ ਗੋਵਿੰਦੁ ਗੋਵਿੰਦ ਗੁਰੂ ਹੈ ਨਾਨਕ ਭੇਦੁ ਨ ਭਾਈ।

(ਆਸਾ ਮ: ੪)


੨.ਰਵਿਦਾਸ ਧਿਆਏ ਪ੍ਰਭ ਅਨੂਪ।
ਗੁਰ ਨਾਨਕ ਦੇਵ ਗੋਵਿੰਦ ਰੂਪ।

(ਬਸੰਤ ਮ: ੫)


੩.ਸਤਿਗੁਰ ਦੇਉ ਪਰਤਖਿ ਹਰਿ ਮੂਰਤਿ
ਜੋ ਅੰਮ੍ਰਿਤ ਬਚਨ ਸੁਣਾਵੈ।

(ਮਲਾਰ ਮ: ੪)


੪.ਸਤਿਗੁਰੁ ਮੇਰਾ ਸਦਾ ਸਦਾ ਨ ਆਵੈ ਨ ਜਾਇ।
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ।

(ਸੂਹੀ ਮ: ੪)


੫.ਗੁਰੁ ਪ੍ਰਮੇਸੁਰੁ ਪੂਜੀਐ ਮਨਿ ਤਨਿ ਲਾਏ ਪਿਆਰੁ।
ਸਤਿਗੁਰੁ ਦਾਤਾ ਜੀਅ ਕਾ ਸਭ ਸੈ ਦੇਇ ਆਧਾਰੁ।

(ਸ੍ਰੀ ਰਾਗ ਮ: ੫)


੬.ਆਪਿ ਨਰਾਇਨੁ ਕਲਾ ਧਾਰਿ
ਜਗ ਮੈ ਪਰਿਵਰਿਯਉ
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲ ਕਰਿਯਉ ।

(ਸਵਯੇ ਮਃ ੩ ਕੇ)


੭.ਬਲਿਅਉ ਚਰਾਗੁ ਅੰਧ੍ਹਾਰ ਮਹਿ
ਸਭ ਕਲ ਉਧਰੀ ਇਕ ਨਾਮ ਧਰਮ।