ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੫)
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ
(ਤਿਲੰਗ ਮਃ: ੪)
੨.ਜਿਸਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ
ਸਾ ਸੇਵਾ ਅਉਖੀ ਹੋਈ।
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ
ਫਿਰਿ ਲੇਖਾ ਮੰਗੈ ਨ ਕੋਈ।
(ਗਉੜੀ ਕੀ ਵਾਰ ਮ: ੪)
੩. ਗੁਰ ਸੇਵਾ ਤੇ ਸੁਖੁ ਊਪਜੈ
ਫਿਰਿ ਦੁਖੁ ਨ ਲਗੈ ਆਇ
ਜੰਮਣੁ ਮਰਣਾ ਮਿਟਿ ਗਇਆ
ਕਾਲੇ ਕਾ ਕਿਛੁ ਨ ਬਸਾਇ
(ਸੋਰਠਿ ਵਾਰ ਮ: ੩)
੪.ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ।
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ।
(ਆਸਾ ਮਹਲਾ ੫)
੫.ਗੁਰ ਸੇਵਾ ਤੇ ਸੁਖੁ ਪਾਈਐ ਹੋਰਥੈ ਸੁਖੁ ਨ ਭਾਲਿ।
ਗੁਰਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ।
(ਬਿਹਾਗੜਾ ਕੀ ਵਾਰ ਮ: ੩)
੬.ਸਾ ਸੇਵਾ ਕੀਤੀ ਸਫਲ ਹੈ
ਜਿਤੁ ਸਤਿਗੁਰ ਕਾ ਮਨੁ ਮੰਨੇ।