ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੭)
੧੧.ਜੇ ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ
ਤਿਸੁ ਕਾਰਜ ਸਭਿ ਸਵਾਰੇ।
ਜੋ ਇਛੈ ਸੋ ਫਲੁ ਪਾਇਸੀ
ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ।
(ਗਉੜੀ ਕੀ ਵਾਰ ਮ: ੩)
੧੨. ਨਾਨਕ ਐਸੇ ਸਤਿਗੁਰ ਕੀ
ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੇ ਜੀਉ ਧਰੇਇ।
ਸਤਿਗੁਰ ਕਾ ਭਾਣਾ ਚਿਤ ਕਰੇ
ਸਤਿਗੁਰੁ ਆਪੇ ਕ੍ਰਿਪਾ ਕਰੇਇ।
(ਗੂਜਰੀ ਮ: ੩)
੧੩. ਤਿਸੁਗੁਰ ਕਉ ਝੂਲਾਵਉ ਪਾਖਾ।
ਮਹਾਂ ਅਗਨਿ ਤੇ ਹਾਥੁ ਦੇ ਰਾਖਾ।
ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ।
ਜਿਸੁ ਗੁਰ ਤੇ ਅਕਲ ਗਤਿ ਜਾਣੀ
ਤਿਸੁ ਗੁਰੁ ਕੇ ਗ੍ਰਿਹਿ ਪੀਸਉ ਨੀਤ
ਜਿਸੁ ਪ੍ਰਸਾਦਿ ਵੈਰੀ ਸਭ ਮੀਤ।
(ਗਉੜੀ ਮ: ੫)
੧੪.ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ।
ਮਨੁ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ।
(ਸੋਰਠਿ ਕੀ ਵਾਰ ਮ: ੩)