ਪੰਨਾ:ਗੁਰਮਤ ਪਰਮਾਣ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮ ) ੧੫, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ ਸਫਲ ਜਨਮ ਗੁਰ ਚਰਨ ਸਰਨ ਕੇ ।

ਲੋਚਨ ਅਮੋਲ ਗੁਰ ਦਰਸ ਅਮੋਲ ਦੇਖੋ
ਸਨ ਅਮੋਲ ਗੁਰ ਬਚਨੇ ਧਰਨ ਕੈ । 

ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ ਰਸਨਾ ਅਮੋਲ ਗੁਰ ਮੰਤੁ ਸਿਮਰਨ ਕੇ ॥

ਹਸਤ ਅਮੋਲ ਗੁਰਦੇਵ ਸੇਵ ਸਫਲ ਕੇ 

ਚਰਨ ਅਮੋਲ ਪ੍ਰਦਛਨਾ ਕਰਨ ਕੇ ॥ (ਕਬਿਤ ਸਵਯੇ ਭਾਈ ਗੁਰਦਾਸ ਜੀ) ੧੬. ਬ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲਗੇ ਨ ਚਰਣੀ ਧਿਗ ਲੋਇਣ ਗੁਰ ਦਰਸ ਬਿਨ ਵੇਖੇ ਪਰ ਤਰਣੀ ॥ ਧਿ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤੁ ਸਿਮਰਣੀ। ਧਿਗ ਸਵਣ ਉਪਦੇਸ਼ ਬਿਨ ਸੁਣ ਸੁਰਤ ਨ ਧਰਣੀ॥

ਬਿਨ ਸੇਵਾ ਧਿਗ ਹਥ ਪੈਰ ਹੋਰ ਨਿਹਫਲ ਕਰਣੀ। 

ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ॥ (ਵਾਰਾਂ ਭਾਈ ਗੁਰਦਾਸ ਜੀ) ੧੭,

ਸਤਿਗੁਰ ਚਰਨ ਸਰਨ ਚਲ ਜਾਇ ਸਿਖ

ਤਾ ਚਰਨ ਸਰਨ ਜਗਤ ਚਲ ਆਵਈ । ਸਤਿਗੁਰ ਆਗਿਆ ਸਤਿ ਸਤਯ ਕਰਿ ਮਾਨੈ ਸਿਖ ਆਗਯਾ ਤਾਹਿ ਸਕਲ ਸੰਸਾਰ ਹਿਤਾਵਈ ।