ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੯)
ਸਤਿਗੁਰ ਸੇਵ ਭਾਇ ਪ੍ਰਾਨ ਪੂਜਾ ਕਰੈ ਸਿਖ
ਸ੍ਰਬ ਨਿਧਾਨ ਅਗਰ ਭਾਗ ਲਿਵਲਾਵਈ।
ਸਤਿਗੁਰ ਸੀਖਯਾ ਦੀਖਿਆ ਹਿਰਦੈ ਪ੍ਰਵੇਸ ਜਾਹਿ
ਤਾਕੀ ਸੀਖ ਸੁਨਤ ਪ੍ਰੇਮ ਪਦ ਪਾਵਈ।
(ਕਬਿਤ ਸਵਯੇ ਭਾ:ਗੁਰਦਾਸ ਜੀ)
੮.ਕੁਰਬਾਨੀ ਤਿਨਾ ਗੁਰ ਸਿਖਾ
ਭਾਇ ਭਗਤ ਗੁਰਪੁਰਬ ਕਰੰਦੇ।
ਗੁਰ ਸੇਵਾ ਫਲ ਸੁਫਲ ਫਲੰਦੇ।
(ਵਾਰਾਂ ਭਾਈ ਗੁਰਦਾਸ ਜੀ)
੯.ਇੰਦ੍ਰਪੁਰੀ ਲਖ ਰਾਜ ਨੀਰ ਭਰਾਵਣੀ।
ਲਖ ਸੁਰਗ ਸਿਰਤਾਜ ਗਲਾ ਪੀਆਹਵਣੀ।
ਰਿਧ ਸਿਧ ਨਿਧ ਲਖ ਸਾਜ ਚੁਲਾ ਝੁਕਾਵਣੀ।
ਸਾਧ ਗਰੀਬ ਨਿਵਾਜ ਗਰੀਬੀ ਆਵਣੀ।
(ਵਾਰਾਂ ਭਾਈ ਗੁਰਦਾਸ ਜੀ)
ਵਕ ਦਰਗਹ ਸੁਰਖਰੂ ਵੇਮੁਖ ਮੁਹ ਕਾਲਾ॥
ਸਤਿਗੁਰ ਤੇ ਜੋ ਮੋਹ ਫੇਰਹਿ ਮਥੇ ਤਿਨ ਕਾਲੈ।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੈ।
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰ ਜਾਲੇ।
(ਸ੍ਰੀ ਰਾਗ ਮ: ੩)
ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭਰਮਦੇ ਨ ਟਿਕੰਨ।