ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

੧੦.ਰਾਹਹੁੰ ਉਜੜ ਜੋ ਪਵੈ ਮੁਸੈ ਦੇ ਫਾਹਾ।
ਤਿਉਂ ਜਗ ਅੰਦਰ ਬੇਮੁਖਾਂ ਨਿਤ ਉਭੇ ਸਾਹਾ।

(ਵਾਰਾਂ ਭਾਈ ਗੁਰਦਾਸ ਜੀ)


੧੧.ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ।
ਮਦ ਪੀ ਜੂਏ ਖੇਲਦੇ ਜੋਹਨ ਪਰ ਨਾਰੇ।
ਮੋਹਨ ਪਰਾਈ ਲਖਮੀ ਠਗ ਚੋਰ ਚੁਗਾਰੋ।
ਵਿਸਾਸ ਧ੍ਰੋਹੀ ਅਕ੍ਰਿਤਘਨ ਪਾਪੀ ਹਤਿਆਰੇ।
ਲੱਖ ਕਰੋੜੀ ਜੋੜਿਅਨ ਅਨਗਿਣਤ ਅਪਾਰੇ।
ਇਕਤ ਲੂੰਇ ਨ ਪੁੱਜਨੀ ਬੇਮੁਖ ਗੁਰਦੁਆਰੇ

(ਵਾਰਾਂ ਭਾਈ ਗੁਰਦਾਸ ਜੀ)


੧੨.ਗੰਗ ਜਮਨ ਗੁਦਾਵਰੀ ਕੁਲਖੇਤ ਸਿਧਾਰੇ।
ਮਥਰਾ ਮਾਯਾ ਅਜੁਧਿਆ ਕਾਂਸ਼ੀ ਕੇਦਾਰੇ।
ਗਯਾ ਪਿਰਾਗ ਸੁਰਸਵਤੀ ਗੋਮਤੀ ਦੁਆਰੇ।
ਜਪ ਤਪ ਸੰਜਮ ਹੋਮ ਜਗ ਸਭ ਦੇਵ ਜੁਹਾਰੇ
ਅਖੀਂ ਪਰਣੈ ਜੇ ਭਵੈ ਤਿਹੁੰ ਲੋਇ ਮਝਾਰੇ।
ਮੂਲ ਨ ਉਤਰੇ ਹਤਿਆ ਬੇਮੁਖ ਗੁਰਦੁਆਰੇ।

(ਵਾਰਾਂ ਭਾਈ ਗੁਰਦਾਸ ਜੀ)


੧੩.ਸਤਿਗੁਰ ਤੇ ਜੋ ਮੁਹ ਫੇਰੇ
ਤਿਸ ਮੁਹ ਲੱਗਣ ਵਡੀ ਬਲਾਏ।
ਜੋ ਤਿਸ ਮਾਰੇਂ ਧਰਮ ਹੈ ਮਾਰ ਨ ਹੰਘੈ ਆਪ ਹਟਾਏ।

(ਵਾਰਾਂ ਭਾਈ ਗੁਰਦਾਸ ਜੀ)