ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੪)
ਗੁਰ ਕੇ ਚਰਨ ਜੀਅ ਕਾ ਨਿਸਤਾਰਾ॥
੧.ਕੀਨੀ ਦਇਆ ਗੁਪਾਲ ਗੁਸਾਈ।
ਗੁਰ ਕੇ ਚਰਨ ਵਸੈ ਮਨ ਮਾਹੀ।
(ਮਾਝ ਮ: ੫)
੨.ਚਰਨ ਠਾਕੁਰ ਕੇ ਰਿਦੈ ਸਮਾਣੇ।
ਕਲਿ ਕਲੇਸ ਸਭ ਦੂਰਿ ਪਇਆਣੇ।
(ਮਾਝ ਮ: ੫)
੩.ਗੁਰ ਕੀ ਮੂਰਤਿ ਮਨ ਮਹਿ ਧਿਆਨੁ।
ਗੁਰ ਕੈ ਸਬਦ ਮੰਤ੍ਰ ਮਨੁ ਮਾਨ
ਗੁਰ ਕੇ ਚਰਨ ਰਿਦੈ ਲੈ ਧਾਰਉ।
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ।
(ਗੋਂਡ ਮ: ੫)
੪.ਮਾਈ ਚਰਨ ਗੁਰ ਮੀਠੇ॥ ਵਡੈ ਭਾਗ ਦੇਵੇਂ ਪ੍ਰਮੇਸਰੁ
ਕੋਟ ਫਲਾ ਦਰਸਨ ਗੁਰ ਡੀਠੇ।
(ਟੋਡੀ ਮ: ੫)
੫.ਸਿਮਰਿ ਸਿਮਰਿ ਸਿਮਰਿ ਨਾਮੁਜੀਵਾ
ਤਨੁ ਮਨੁ ਹੋਇ ਨਿਹਾਲਾ।
ਚਰਨ ਕਮਲ ਤੇਰੇ ਧੋਇ ਧੋਇ ਪੀਵਾ
ਮੇਰੇ ਸਤਿਗੁਰ ਦੀਨ ਦਇਆਲਾ।
(ਸੂਹੀ ਮ: ੫)