ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੫)
੬.ਕਬੀਰ ਸੁਰਗ ਨਰਕ ਤੇ ਮੈਂ ਰਹਿਓ
ਸਤਿਗੁਰ ਕੇ ਪਰਸਾਦਿ।
ਚਰਨ ਕਮਲ ਕੀ ਮਉਜ ਮਹਿ ਰਹਉ
ਅੰਤਿ ਅਰੁ ਆਦਿ।
ਕਬੀਰ ਚਰਨ ਕਮਲ ਕੀ ਮਉਜ ਕੋ
ਕਹਿ ਕੈਸੇ ਉਨਮਾਨ।
ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨੁ।
(ਸਲੋਕ ਕਬੀਰ ਜੀ)
੭.ਗੁਰ ਕੇ ਚਰਨ ਜੀਅ ਕਾ ਨਿਸਤਾਰਾ।
ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ।
ਕੋਈ ਹੋਆ ਕਰਮ ਰਤੁ ਕੋਈ ਤੀਰਥ ਨਾਇਆ।
ਦਾਸੀ ਹਰਿ ਕਾ ਨਾਮੁ ਧਿਆਇਆ।
ਬੰਧਨ ਕਾਟਨਹਾਰੁ ਸੁਆਮੀ।
ਜਨ ਨਾਨਕੁ ਸਿਮਰੈ ਅੰਤਰਜਾਮੀ।
(ਧਨਾਸਰੀ ਮ: ੫)
੮.ਤਿਸੁ ਗੁਰ ਕਉ ਸਦ ਕਰੀ ਨਮਸਕਾਰ।
ਤਿਸੁ ਗੁਰ ਕਉ ਸਦ ਜਾਉ ਬਲਿਹਾਰ।
ਸਤਿਗੁਰ ਕੇ ਚਰਨ ਧੋਇ ਧੋਇ ਪੀਵਾ।
ਗੁਰ ਨਾਨਕ ਜਪਿ ਜਪਿ ਸਦ ਜੀਵਾ।
(ਬਿਹਾਗੜਾ ਮ: ੪)
੯.ਜਲ ਬਿਹੂਨ ਮੀਨ ਕਤ ਜੀਵਨ