ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

੨੧.ਸਰ ਅਗਰ ਦਾਰੀ ਬਿਰੌ ਸਰ ਰਾ ਬਿਨਿਹ ਬਰਪਾਹਿਵੈ।
ਜਾਂ ਅਗਰ ਦਾਰੀ ਨਿਸ਼ਾਰਸ਼ ਕੁਨ ਅਗਰਦਰਕਾਰ ਹਸਤ।

(ਗਜ਼ਲ ੬ ਭਾ: ਨੰਦ ਲਾਲ ਜੀ)


ਗੁਰ ਬਿਨੁ ਕੋਇ ਨ ਉਤਰਸਿ ਪਾਰਿ।
੧.ਗੁਰ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤ।
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ
ਅਵਰ ਨ ਕੁੰਜੀ ਹਥਿ।

(ਸਾਰੰਗ ਕੀ ਵਾਰ ਮ: ੨)


੨.ਗੁਰੂ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ।
ਗੁਰ ਪਰਸਾਦਿ ਪ੍ਰਭੁ ਪਾਈਐ
ਗੁਰ ਬਿਨੁ ਮੁਕਤਿ ਨ ਹੋਇ।

(ਸਵਯੇ ਮ: ੪)


੩.ਗੁਰ ਕਰਤਾ ਗੁਰੁ ਕਰਣੈ ਜੋਗੁ।
ਗੁਰੁ ਪਰਮੇਸਰੁ ਹੈ ਭੀ ਹੋਗੁ।
ਕਹੁ ਨਾਨਕ ਪ੍ਰਭਿ ਇਹੈ ਜਨਾਈ।
ਬਿਨੁ ਗੁਰ ਮੁਕਤਿ ਨ ਪਾਈਐ ਭਾਈ।

(ਗੋਂਡ ਮ: ੫)


੪.ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ
ਬਿਨੁ ਨਾਮੈ ਭਰਮਿ ਨ ਜਾਈ।
ਸਤਿਗੁਰੁ ਸੇਵੈ ਤਾ ਸੁਖੁ ਪਾਏ ਭਾਈ
ਆਵਣੁ ਜਾਣੁ ਰਹਾਈ।

(ਸੋਰਨ ਮ:੫)