ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

(੬੧)
ਪਾਖੰਡ ਕੀਨੈ ਜੋਗੁ ਨ ਪਾਈਐ
ਬਿਨੁ ਸਤਿਗੁਰ ਅਲਖੁ ਨ ਪਾਇਆ।

(ਮਾਰੂ ਸੋਲਹੇ ਮ: ੧)


(ਅ)


੧੧.ਗੁਰ ਫਰੋਜ਼ਦ ਮਜ਼ਾਰਾਂ ਮੇਹਰੋ ਮਾਹ।
ਆਲਮੇ ਦਾ ਜੁਜ਼ ਓ ਤਮਾਮ ਸਿਆਹ।

(ਤੋਸੀਫੋ ਸਨਾ ਭਾ: ਨੰਦ ਲਾਲ ਜੀ)


[ਇਸਦਾ ਭਾਵ ਗੁਰਬਾਣੀ ਵਿਚੋਂ]


ਜੇ ਸਉ ਚੰਦਾ ਉਗਵਹਿ ਸੂਰਜ ਚੜੈ ਹਜਾਰ।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।

(ਆਸਾ ਦੀ ਵਾਰ ਮ: ੨)


੧੨. ਜੜੀ ਬੂਟੀ ਜੇ ਜੀਵੀਐ ਕਿਉਂ ਮਰੈ ਧਨੰਤਰ।
ਤੰਤ ਮੰਤ ਬਾਜੀਗਰਾਂ ਓਇ ਭਵਹਿ ਦਿਸੰਤਰ।
ਰੁਖੀ ਬਿਰਖਂੀ ਪਾਈਐ ਕਾਸਟ ਬੈਸੰਤਰ।
ਮਿਲੈ ਨ ਵੀਰਾਰਾਧ ਕਰ ਠੱਗ ਚੋਰ ਨ ਅੰਤਰ।
ਮਿਲੈ ਨ ਰਾਤੀ ਜਾਗਿਆ ਅਪਰਾਧ ਭਵੰਤਰ।
ਵਿਣੁ ਗੁਰ ਮੁਕਤਿ ਨ ਹੋਵਈ ਗੁਰਮੁਖ ਅਮਰੰਤਰ।

(ਵਾਰਾਂ ਭਾਈ ਗੁਰਦਾਸ ਜੀ)


੧੩.ਘੰਟ ਘੜਾਇਆ ਚੂਹਿਆਂ ਗਲ ਬਿਲੀ ਪਾਈਐ।
ਮਤਾ ਪਕਾਇਆ ਮੁਖੀਆਂ ਘਿਉ ਅੰਦਰ ਨ੍ਹਾਾਈਐ
ਸੂਤਕ ਲਹੈ ਨ ਕੀੜਿਆਂ ਕਿਉਂ ਝਬ ਲੰਘਾਈਐ।